ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਲੌ ਜੀ
ਦਿਲ ਨੂੰ ਨਾ ਰੋਕੋ ਇਲਮਾਂ ਤੋਂ,
ਸਿਰ ਨੂੰ ਨਾ ਟੋਕੋ ਖੋਜਾਂ ਤੋਂ।
ਇਲਮਾਂ ਤੇ ਖੋਜਾਂ ਕਰ ਕੇ ਹੀ,
ਜੀਵਨ ਜੁਗਤੀ ਲਭ ਲਭ ਪੈਂਦੀ।
ਇਹ ਵਰਤੋਂ ਵਿੱਚ ਜਦੋਂ ਆਵੇ,
ਕੁੱਲ ਫਲਸਫਿਆਂ ਤੋਂ ਵੱਧ ਜਾਵੇ
ਅਰਜਨ ਗੁਰ ਸਤਿਆਂ ਗ੍ਰਹਿ ਕਰ
ਜੁਗਤੀ ਨੂੰ ਜੀਵਨ ਦੇਂਦੇ ਗਏ।
ਪਰ ਜੁਗਤੀ ਵਕਤ ਸਮਾਂ ਤੱਕੇ,
ਜਗ ਖਾਤਰ ਰੰਗ ਵਟਾਂਦੀ ਏ।
ਟਿੱਕੀ ਹੋਵੋ ਉਸ ਰੰਗਤ ਤੇ,
ਨਾ ਨਿੰਦੋ ਨਾਸਤਕਤਾ ਕਹਿ ਕੇ।
ਜਿਉਂ ਵਹਿਣ ਹਿਮਾਲਾ ਤੋਂ ਨਦੀਆ
ਨਿੱਕੀਆਂ ਕੁਝ ਵੱਡਆਂ ਅੱਤ ਦੀਆਂ
ਭਾਵੇਂ ਸਭ ਦੇ ਰਸਤੇ ਵੱਖਰੇ,
ਪਰ ਪੁਜਦੇ ਇੱਕੋ ਟੀਚੇ ਤੇ।
ਸਾਰੇ ਹੀ ਵਡਿਆਂ ਦਾ ਨੁਕਤਾ,
ਇੱਕੋ ਹੈ ਜਗਤ ਪ੍ਰੀਤੀ ਦਾ।
੫੭.