ਪੰਨਾ:ਰੂਪ ਲੇਖਾ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਮਿਕਾ

ਕੋਮਲ ਹੁਨਰ ਮੁੱਢ ਤੋਂ ਇਨਸਾਨ ਦੇ ਪਿਆਰੇ ਰਹੇ ਹਨ, ਜੇ ਇਉਂ ਕਹਿ ਲਈਏ ਕਿ ਮਨੁੱਖ
ਦਾ ਰੂਪ ਬਣਕੇ ਉਹਦੇ ਨਾਲ ਚਲਦੇ ਰਹੇ ਹਨ ਤਾਂ ਵੀ ਕੋਈ ਅਲੋਕਾਰ ਗੱਲ ਨਹੀਂ। ਹਾਲੀ ਤਕ
ਮਨੁੱਖ ਇਹਨਾਂ ਤੋਂ ਬਿਨਾਂ ਰਹਿ ਨਹੀਂ ਸਕਿਆ ਤੇ ਅਗੇ ਤੋਂ ਵੀ ਅਜਿਹੀ ਆਸ ਹੈ। ਕੋਮਲ ਹੁਨਰ
ਸਿਆਣੇ ਮਿਤਰ ਵਾਂਙ ਸਾਡੇ ਨਾਲ ਰਹਿ ਕੇ ਸਾਨੂੰ ਕਈ ਗੱਲਾਂ ਸੁਝਾਉਂਦੇ ਹਨ। ਦਾਨਾ ਦੋਸਤ
ਉਸਤਾਦ ਨਹੀਂ ਬਣਦਾ ਪਰ ਸਾਡੇ ਜੀਵਨ ਨੂੰ ਪਲਟਾ ਦੇਂਦਾ ਹੈ, ਉਹ ਸਾਥੋਂ ਵੱਖਰਾ ਨਹੀਂ ਹੁੰਦਾ,
ਸਾਥੋਂ ਓਪਰੀ ਸ਼ਕਲ ਨਹੀਂ ਧਾਰਦਾ। ਸਾਡੇ ਹੀ ਚੁਗਿਰਦੇ ਵਿਚ ਸਾਡੇ ਵਾਂਙ ਹੀ ਗੁਜ਼ਰ ਕਰਕੇ
ਸਾਨੂੰ ਉਚਿਆਂ ਲੈ ਜਾਂਦਾ ਹੈ। ਸਾਡੀਆਂ ਹੀ ਗੱਲਾਂ ਸੁਣਕੇ ਸਾਨੂੰ ਤਰੀਕੇ ਨਾਲ ਸੁਣਾਂਦਾ ਹੈ
ਤੇ ਇਹ ਗੱਲਾਂ ਆਪਣੀਆਂ ਹੁੰਦੀਆਂ ਹੋਈਆਂ ਵੀ ਸੋਹਣੀਆਂ ਤੇ ਨਵੀਆਂ ਲਗਦੀਆਂ ਹਨ।
ਗੂੜ੍ਹਾ ਮਿੱਤਰ ਰੋਣੇ ਧੋਣੇ ਸੁਣ ਕੇ, ਮੋਢੇ ਹੱਥ ਧਰ ਕੇ ਹੰਝੂਆਂ ਨੂੰ ਪੋਟੇ ਨਾਲ ਝਾੜ ਕੇ
ਸਾਡੀ ਦਰਦ ਕਹਾਣੀ ਤੇ ਵਿਚਾਰ ਕਰਦਾ ਹੈ। ਅਸੀਂ ਗ਼ਮੀ ਵਿੱਚ ਬੈਠੇ ਤੇ ਹੰਝੂ ਸੁਟਦੇ ਹੋਏ
ਵੀ ਇਕ ਟਿਕਾਣੇ ਸਿਰ ਪੁਜੇ ਹੋਂਦੇ ਹਾਂ, ਡੁਸਕਦੇ ਹੋਏ ਵੀ ਸ਼ਾਂਤੀ ਦੇ “ਆ ਵਾਲੇ ਮੁਕਾਮ ਉੱਤੇ
ਅੱਪੜੇ ਹੋਏ ਹੋਂਦੇ ਹਾਂ। ਮੁਕਦੀ ਗੱਲ ਇਹ ਹੋਈ ਪਈ ਕਵਿਤਾ ਡੂੰਘੀ ਸਾਥਣ ਹੈ। ਉਹ ਸੁਰ
ਸਿਰ ਸਾਡੀਆਂ ਗੱਲਾਂ ਸਾਨੂੰ ਸੁਣਾ ਕੇ ਸੁਖੀ ਬਣਾਉਂਦੀ ਹੈ। ਸਾਡੀਆਂ ਗੱਲਾਂ ਸੁਣਾਉਣਾ
ਜਾਂ ਸਾਂਨੂੰ ਸ਼ਾਂਤੀ ਦੇਣ ਲਈ, ਕੁਝ ਸੁਝਾਉਣ ਲਈ ਜੀਵਨ ਨਾਲ

-ਹ-