ਪੰਨਾ:ਰੂਪ ਲੇਖਾ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਮਾਗ਼ ਲੜਾਇਆ ਸੂਝ ਨਾਲ, "ਗਿਰਧਰ" ਜੀ ਪਰਤੱਖ ਦਿਸਣ ਲੱਗ ਪਏ। ਅਨਾਸ ਰੂਪ ਨੇ ਧੂਹ ਪਾਈ ਜਾਂ ਸਵਾਰੀ ਹੋਈ ਕਲਾ ਨੇ ਖਿੱਚਿਆ, ਤਨ ਮਨ ਖਿੜਿਆ। ਜਿਸ ਤਰ੍ਹਾਂ ਫੁਲ ਲੱਗਣ ਤੋਂ ਪਹਿਲਾਂ ਡੋਡੀ ਲਗਦੀ ਹੈ ਓਸੇ ਤਰ੍ਹਾ ਪਹਿਲਾਂ ਮੀਰਾਂ ਜੀ ਦੇ ਦਿਮਾਗ਼ ਵਿਚ ਸੂਝ ਦੀ ਡੋਡੀ ਲੱਗੀ ਤੇ ਫੇਰ ਅਨਾਸ ਰੂਪ ਫੁੱਲ ਟਹਿਕਿਆ। ਕਈ ਵਾਰੀ ਅਸੀਂ ਡੋਡੀ ਨਹੀਂ ਚਾਹੁੰਦੇ ਜਾਂ ਡੋਡੀ ਦੀ ਥਾਂ ਤੇ ਫੁਲ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਚੁਗਿਰਦਾ ਭੈੜਾ ਹੋਵੇ ਤੇ ਰੋਡੀ ਭੋਡੀ ਡੋਡੀ ਹੋਵੇ ਪਰ ਅਜਿਹੀ ਡੋਡੀ ਨੂੰ ਫੁਲ ਸਮਝਣਾ ਚਾਹੀਦਾ ਹੈ ਜਾਂ ਫੁਲ ਦੀ ਆਸ ਸਮਝਣੀ ਚਾਹੀਦੀ ਹੈ। ਕਿਸੇ ਵੇਲੇ ਉੱਚਾ ਸ਼ਾਇਰ, ਪੱਧਰ ਤੇ ਆਇਆ ਹੁੰਦਾ ਹੈ ਨੀਵੇਂ ਚੁਗਿਰਦੇ ਵਿਚ ਘਿਰਿਆ ਹੁੰਦਾ ਹੈ, ਪਰ ਜੇ ਉਹ ਸਤਿ ਸ਼ਿਵ ਦਾ ਪ੍ਰੇਮੀ ਹੋਵੇ ਤਾਂ ਓਹਨੇ ਏਸ ਡੋਡੀ ਨੂੰ ਸੁੰਦਰ ਫੁਲ ਬਣਾ ਦੇਣਾ ਹੈ। ਮੀਰਾਂ ਅਸਲੀ ਹੁਸਨ ਦੀ ਪੁਜਾਰਨ ਸੀ, ਓਸ ਦਾ ਜੀਵਨ ਨਿਤ ਰਹਿਣਾ ਸੁੰਦਰ ਫੁਲ ਬਣਿਆ।

ਲਯ ਰਾਗਾਂ ਦੀ ਰੂਹ ਨਾਚਾਂ ਦੀ,
ਤੇ ਪ੍ਰੀਤੀ ਦੀ ਰਾਸ।
ਸਤਿ ਸ਼ਿਵ ਤੇ ਸੁੰਦਰ ਭੁਲ ਦੀ,
ਓਹ ਰਸ ਭਿੰਨੀ ਵਾਸ।

ਵੱਡਾ ਕਵੀ ਸਤਿ ਦਾ ਪ੍ਰੇਮੀ ਹੈ, ਦੂਜੇ ਲਫਜ਼ੀਂ ਨਿਤ ਰਹਿਣੇ ਹੁਸਨ ਦਾ ਆਸ਼ਿਕ ਹੈ। ਹੁਨਰ ਭੈੜੇ ਪਨ ਨੂੰ ਸਦਾ ਦੂਰ ਕਰਦਾ ਹੈ। ਭਾਈ ਨੰਦ ਲਾਲ ਜੀ ਸੱਚੇ ਹੁਸਨ ਦੇ ਚਾਹਵਾਨ ਸਨ ਤੇ ਓਹਨਾਂ ਨੂੰ

ਸ਼ਿਵ (ਕਲਿਆਣ ਦੇਣ ਵਾਲਾ) ਸਤਿ ਮਿਲਿਆ।

-ਖ-