ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫਾਸਟ-ਫੂਡ

ਮੈਂ ਨੀ ਖਾਂਦਾ ਫਾਸਟ ਫੂਡ।
ਕਰਦੇ ਮੇਰਾ ਖਰਾਬ ਨੇ ਮੂਡ।

ਘਰ ਵਿੱਚ ਸਾਡੇ ਰੋਟੀ ਪੱਕੇ,
ਨਾਲ ਨੂੰ ਸਬਜ਼ੀ ਚਟਣੀ ਗੁੜ।

ਸਾਗ ਸਰ੍ਹੋਂ ਦਾ ਮੱਕੀ ਰੋਟੀ।
ਉੱਪਰ ਮੱਖਣ ਖੱਟੀ ਲੱਸੀ।

ਕੜ੍ਹਿਆ ਦੁੱਧ ਪਨੀਰ ਦਹੀਂ ਫਿਰ,
ਮੈਂ ਕੀ ਪੀਜੇ ਲਾਉਣੇ ਪੱਛੀ।

ਰੇਲੂ ਰਾਮ ਦੀ ਬੱਸ - 46