ਪੰਨਾ:ਲਕੀਰਾਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਗ਼ਰੀਬੀ ਤੇ ਹੁਸਨ"

ਮਹਿਕੇ ਬਾਗ਼ ਹੁਸਨ ਦਾ ਸੋਹਣਾ,
ਡਿਠੀ ਮੈਂ ਇਕ ਦੀ ਨਾਰੀ।
ਲੀਰਾਂ ਲੀਰਾਂ ਲੀੜੇ ਹੋਏ
ਸੂਰਤ ਸੋਹਣੀ ਸਾਰੀ।

ਨਾਜ਼ ਹੁਸਨ ਨਾ ਝਲੇ ਜਾਵਨ
ਜੋਬਨ ਭਰੀ ਜਵਾਨੀ।
ਲੁਟ ਲੈਂਦੀ ਸੀ ਦਿਲ ਰਾਹੀ ਦਾ
ਉਹਦੀ ਅੱਖ ਮਸਤਾਨੀ।

ਜ਼ੁਲਫ ਉਹਦੀ ਦੇ ਫਨੀਅਰ ਕਾਲੇ
ਗੁਝੇ ਡੰਗ ਚਲਾਵਨ।
ਫਸ ਜਾਵਨ ਜੋ ਜ਼ੁਲਫ ਫਾਹੀ ਵਿਚ
ਬਚ ਕੇ ਮੂਲ ਨ ਜਾਵਨ।

ਸਤੱਤ੍ਰ