ਪੰਨਾ:ਲਹਿਰਾਂ ਦੇ ਹਾਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

______


ਦਿਲ ਤਰੰਗ ।

________

ਕਿੱਕਰ।

ਕਿੱਕਰ ਦਾ ਅਟੰਕ ਰਹਿਣੇ ਵਾਲਾ ਬ੍ਰਿੱਛ ਆਪਣੇ ਦਿਲ ਤਰੰਗ

ਮਾਨੋਂ ਇਉਂ ਕਹਿੰਦਾ ਹੈ :-

ਕੱਢ ਸਿਰੀ ਉੱਪਰ ਨੂੰ ਟੁਰਿਆ
ਵਲ ਅਕਾਸ਼ਾਂ ਜਾਵਾਂ ।
ਉੱਪਰ ਨੂੰ ਤੱਕਾਂ ਰੱਬ ਵੰਨੇ
ਝਾਤਿ ਨ ਹੋਰਥਿ ਪਾਵਾਂ ।

ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ
ਕੁੱਲੀ ਢੋਕ ਨ ਭਾਲਾਂ,
ਮੀਂਹ ਹਨੇਰੀ ਗੜੇ ਧੁੱਪ ਵਿੱਚ
ਨੰਗੇ ਸਿਰ ਦਿਨ ਘਾਲਾਂ ।

ਲੋ ਅਰਸ਼ਾਂ ਦੇ ਵਾਲੀ ਵੰਨੇ,
ਹੋਰ ਲਾਲਸਾ ਨਾਹੀਂ ।

-੬੯-