ਪੰਨਾ:ਲਹਿਰ ਹੁਲਾਰੇ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤ੍ਰੇਲ ਦਾ ਤੁਪਕਾ

ਮੋਤੀ ਵਾਂਙੂ ਡਲ੍ਹਕਦਾ
ਤੁਪਕਾ ਇਹ ਜੋ ਤ੍ਰੇਲ,
ਗੋਦੀ ਬੈਠ ਗੁਲਾਬ ਦੀ
ਹਸ ਹਸ ਕਰਦਾ ਕੇਲ,
ਵਾਸੀ ਦੇਸ਼ ਅਰੂਪ ਦਾ
ਕਰਦਾ ਪ੍ਯਾਰ ਅਪਾਰ,
ਰੂਪਵਾਨ ਹੈ ਹੋ ਗਿਆ
ਪ੍ਯਾਰੀ ਗੋਦ ਵਿਚਾਲ,
ਅਰਸ਼ੀ ਕਿਰਨ ਇਕ ਆਵਸੀ
ਲੈਸੀ ਏਸ ਲੁਕਾਇ,
ਝੋਕਾ ਮਤ ਕੁਈ ਪੌਣ ਦਾ
ਦੇਵੇ ਧਰਤ ਗਿਰਾਇ ।

ਨਿੱਤ ਪ੍ਯਾਰ ਖਿਚ ਲ੍ਯਾਂਵਦਾ
ਕਰੇ ਅਰੂਪੋਂ ਰੂਪ,
ਅਰਸ਼ੀ ਪ੍ਰੀਤਮ ਹੈ ਕੁਈ
ਨਿਤ ਫਿਰ ਕਰੇ ਅਰੂਪ ।


-੧੧-