ਪੰਨਾ:ਲਹਿਰ ਹੁਲਾਰੇ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਸ਼ੀ ਨਾਲ ਨਜ਼ਾਰੇ ਆਏ
ਉਸ ਮੁੱਠੀ ਵਿਚ ਸਾਰੇ ।
ਸੁਹਣੀ ਨੇ ਅਸਮਾਨ ਖੜੋਕੇ
ਧਰਤੀ ਵੱਲ ਤਕਾ ਕੇ,
ਇਹ ਮੁੱਠੀ ਖੁਹਲੀ ਤੇ ਸੁਟਿਆ
ਸਭ ਕੁਝ ਹੇਠ ਤਕਾ ਕੇ ।
ਜਿਸ ਥਾਵੇਂ ਧਰਤੀ ਤੇ ਆਕੇ
ਇਹ ਮੁਠ ਡਿੱਗੀ ਸਾਰੀ-
ਓਸ ਥਾਉਂ 'ਕਸ਼ਮੀਰ' ਬਣ ਗਿਆ
ਟੁਕੜੀ ਜਗ ਤੋਂ ਨ੍ਯਾਰੀ ।
ਹੈ ਧਰਤੀ ਪਰ 'ਛੁਹ ਅਸਮਾਨੀ'
ਸੁੰਦਰਤਾ ਵਿਚ ਲਿਸ਼ਕੇ,
ਧਰਤੀ ਦੇ ਰਸ, ਸ੍ਵਾਦ, ਨਜ਼ਾਰੇ,
'ਰਮਜ਼ ਅਰਸ਼' ਦੀ ਕਸਕੇ ।

-੧੫-