ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
'ਕੋਈ ਹਰਿਆ ਬੂਟ ਰਹਿਓ ਰੀ
ਮੀਂਹ ਪੈ ਹਟਿਆਂ ਤਾਰ ਨਾਲ ਇਕ
ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ ਪਰ ਨਾ ਡਿੱਗੇ,
ਪੁਛਿਆਂ ਰੋਇ ਸੁਣੰਦਾ:
'ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
'ਕਿਤ ਵਲ ਲੋਪ ਯਾਰ ਓ ਹੋਏ
ਮੈਂ ਲਾ ਨੀਝ ਤਕੰਦਾ।'
ਮਹਿੰਦੀ
-ਸੱਜਣ ਦੇ ਹੱਥ ਲਗੀ ਹੋਈ-
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ'
ਅਜ ਅਸਾਂ ਨੇ ਲਖਿਆ, ਜਿੰਦੜੀ ਸਾਡੀ ਅੰਗ ਸਮਾ ਲਈ।
ਵੇਖ ਵੇਖ ਖੁਸ਼ ਹੋਵੇ: ਕਿਉਂ ਸਹੀਓ। ਕੋਈ ਸਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆਂ?
-੧੯-