ਪੰਨਾ:ਲਹਿਰ ਹੁਲਾਰੇ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੰਦਰਾਜ ਨੇ ਹਸ਼ਤ ਧਾਤ ਦਾ ਮ ਜਿਵੇਂ ਬਨਵਾਇਆ, ਯਾਦਗਾਰ ਅਪਣੀ ਦੀ ਖ਼ਾਤਰ ਇਸ ਥਾਂ ਤੇ ਗਡਵਾਇਆ, ਤਿਵੇਂ, ਦੱਸ, ਤੁਧ ਯਾਦਗਾਰ ਹਿਤ ਪਿਥੀ ਰਾਜ ਬਨਵਾਇਆ ? ਹਿੰਦੂ ਰਾਜ ਗਏ ਦਾ ਬਾਕੀ ਨੀਸ਼ਾਨ ਰਹਾਇਆ ? ਅਸ਼ੋਕ ਪੁੱਤਰੀ ਜਿਉਂ ਲੰਕਾ ਵਿਚ ਬੋਧੀ ਬੋੜ ਜਮਾਇਆ, ਕੁਤਬਦੀਨ ਨੇ ਕੀ ਤਿਉਂ ਤੈਨੂੰ ਥੰਮ ਇਸਲਾਮ ਗਇਆ ? ਜਾਂ ਹਿੰਦੂ ਤੂੰ ਕੁਤਬਦੀਨ ਨੇ ਕਲਮਾ ਆਣ ਪੜਾਇਆ ? C }

  • ਕੁੱਤਬ ਦੀ ਲਾਠ ਪਾਸ ਇਕ ਵਿਸ਼ਨੂੰ ਦੀ ਗੁਦਾ ਚੋਖੀ ਵੱਡੀ ਤੇ ਉੱਚੀ ਹਸ਼ਤ ਧਾਂਤੀ ਸਦੀਆਂ ਤੋਂ ਖੜੀ ਹੈ, ਇਹ ਚੰਦ ਰਾਜ ਨੇ ਆਪਣੀ ਵਿਜੇ ਤੇ ਬਣਵਾਈ ਸੀ । ਇਹ ਟਿਕਾਣਾ ਸਾਰਾ ਇਕ ਵਿਸ਼ਨੂੰ ਮੰਦਰ ਹੈਸੀ ਜੋ ਮੁਸਲਮਾਨਾਂ ਨੇ ਢਾਹਕੇ ਕਬਰਾਂ ਨਾਲ ਭਰਿਆ ਹੈ ।

-੪੦