ਪੰਨਾ:ਲਹਿਰ ਹੁਲਾਰੇ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਛਾਬੇ ਸਭ ਜਗ ਤੁਲੇ ਦੂਜੇ ਮਰਦ-ਪਿਆਰ, “ਭਾਰੀ ਛਾਬਾ ਪਯਾਰ ਦਾ ਹੋਰ ਜਾਣ ਸਭ ਛਾਰ, ‘ਜੋ ਬਣਿਆ ਸੋ ਭੱਜਸੀ । ਜੋ ਦਿੱਸੇ ਸੋ ਨਾਸ਼, ਲਪਟ ਲਹਿਰ ਇਕ ਪੇਮ ਦੀ ਕਦੇ ਨ ਹੋਇ ਬਿਨਾਸ਼ ! ਸੱਚੀ ਰਿਸ਼ਮ ਪਿਆਰ ਦੀ ਜੁਗ ਜੁਗ ਚਮਕ ਦਿਖਾਇ, ਸੱਚੀ ਗੰਢ ਪਿਆਰ ਦੀ ਪੀਡੀ ਹੁੰਦੀ ਜਾਇ, ਸੱਚੀ ਗੰਧ ਪਿਆਰ ਦੀ ਸਦਾ ਸਦਾ ਮਹਿਕਾਇ, “ਸੱਚੀ ਅੰਸ਼ ਪਿਆਰ ਦੀ ਸਾਂਈ ਚਰਨ ਪੁਚਾਇ ॥ -0 -੪੬