ਪੰਨਾ:ਲਹਿਰ ਹੁਲਾਰੇ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁੱਢਲੀ ਗੱਲ ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ’ਤੇ ਮਟਕ ਹੁਲਾਰੇ ਨਾਮ ਦੀਆਂ ਪੁਸਤਕਾਂ ਅਗੇ ਕਈ ਬਾਰ ਛਪ ਚੁਕੀਆਂ ਹਨ, ਪਿਛਲੇਰੇ ਸਾਲ ਇਹ ਇਛਾ ਪ੍ਰਗਟ ਕੀਤੀ ਗਈ ਸੀ ਕਿ ਇਨ੍ਹਾਂ ਵਿਚੋਂ ਚੋਣਵਾਂ ਸੰਨ੍ਹ ਹਿੰਦੀ ਅਖਰਾਂ ਵਿਚ ਪ੍ਰਕਾਸ਼ਤ ਕੀਤਾ ਜਾਏ ਤਾਂ ਜੋ ਹਿੰਦ ਪਾਠਕ ਬੀ ਲਾਭ ਉਠਾ ਸਕਣ । · ਸੋ ਇਹ ਸੰਚਯ ਲਹਿਰ ਹੁਲਾਰੇ ਦਾ ਨਾਮ ਦੇਕੇ ਹਿੰਦੀ ਲਿਪੀ ਵਿਚ ਛਾਪਿਆ ਗਿਆ ਸੀ । ਉਹ ਹਿੰਦੀ ਛਪੀ ਪੁਸਤਕ ਪਿਛਲੇ ਸਾਲ (੧੯੪2) ਦੀ ਗੜਬੜ ਸਮੇਂ ਖਾਲਸਾ · ਸਮਾਚਾਰ ਦੇ ਦਫਤ ਨੂੰ ਅੱਗ ਲਗ ਜਾਣ ਪਰ ਅਗਨੀ ਦੀ ਭੇਟ ਹੋ ਗਈ । ਹਾਲਾਤ ਸੁਧਰੇ ਤਾਂ ਪਤਾ ਲਗਾ ਕਿ ਪੰਜਾਬ ਯੂਨੀਵਰਸਟੀ ਨੇ ਉਕਤ ਪੁਸਤਕ ਆਪਣੇ ਇਕ ਦੋ ਇਮਤਿਹਾਨਾਂ ਦਾ ਕੋਰਸ ਬਣਾ ਦਿਤੀ ਹੈ ਤੇ ਉਹ ਬੀ fਹਿੰਦੀ ਲਿਪੀ ਵਿਚ ਨਹੀਂ ਸਗੋਂ ਗੁਰਮੁਖੀ ਅਖਰਾਂ ਵਿਚ । ਸੋ ਵਿਦਰਥੀਆਂ ਦੀ ਮਾਂਗ ਆਉਣੇ ਪਰ ਉਸੇ ਹਿੰਦੀ ਸੰਕਲਨਾ ਨੂੰ ਗੁਰਮੁਖੀ ਅੱਖਰਾਂ ਵਿਚ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ । ਮਈ ੧੯੪੮ | 4 ) : -ਕਰਤਾ