ਪੰਨਾ:ਲਹਿਰ ਹੁਲਾਰੇ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਮ, ਧਯਾਨ, ਰਜ਼ਾ ਨਾਮ ਸਜਣ ਦਾ ਜੀਭ ਚੜ ਗਿਆ ਜਾਂ ਸੱਜਣ ਉਠ ਟੁਰਿਆ, ਮੱਲ ਲਏ ਦੋ ਨੈਣ ਧਯਾਨ ਨੇ ਸਬਕ ਰਜ਼ਾ ਦਾ ਫੁਰਿਆ, ਬਿਰਹੋਂ ਦੇ ਹੱਥ ਸੌਂਪ ਅਸਾਨੂੰ ਜੇ ਸੱਜਣ ਤੂੰ ਰਾਜ਼ੀ ! ਯਾਦ ਤੁਸਾਡੀ ਛੂਟੇ ਨ ਸਾਥੋਂ | ਪਯਾਰ ਰਹੇ ਲੂ ਪੁੜਿਆ । ਬਰਦਾ ਕਿ ਮਾਲਕ ? . ਇਕ ਮੇਲੇ ਵਿਚ ਫਿਰੇ ਆਦਮੀ ਗਲ ਵਿਚ ਫੱਟੀ ਪਾਈ, ਫੱਟੀ ਤੇ ਲਿਖਿਆ: 'ਮੈਂ ਬਰਦਾ ਵਿਕਾਂ ਲਓ ਕੋਈ ਭਾਈ ! ਲੈਣ ਲਗੇ ਮੈਨੂੰ ਕਿਸਿ ਕਹਿਆ: ਏ ਮਾਲਕ ਨਹੀਂ ਟੋਲੇ, | ਏਸ ਭੇਸ ਏ ਬਰਦਾ ਲੱਭੇ ਚਾਹੇ ਹੁਕਮ ਚਲਾਈ