ਪੰਨਾ:ਲਹਿਰ ਹੁਲਾਰੇ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਐਤਕ ਗੁਲਦਾਉਦੀਆਂ ਨਹੀਂ ਆਈਆਂ? ਪ੍ਰਸ਼ਨ-ਛੱਤ-ਬਗੀਚੇ ਏਸ ਸਾਲ ਹਨ ਸੰਵਾਂ ਕਿਉਂ ਵਰਤਾਈਆਂ ? ਗੁਲਦਾਉਦੀਆਂ ਅੱਗੇ ਵਾਂਝੇ ਕਿਉਂ ਏਥੇ ਨਹੀਂ ਆਈਆਂ ? ਉੱਤਰ-ਗੁਲਦਾਉਦੀਆਂ ਸਹੀਆਂ ਸਾਡੀਆਂ ਅਰਸ਼ੋਂ ਸਨ ਟੂਰ ਆਈਆਂ, ਰਸ-ਮਾਰ ਇੰਦ ਨੇ ਰਸਤੇ ਸੁਹਣੀਆਂ ਰੋਕ ਰਖਾਈਆਂ | ਬੱਦਲ ਭੇਜ ਕਟਕ ਦੇ ਉਸ ਨੇ ਸੜਕਾਂ ਸੱਭ ਰੁਕਈਆਂ, ਬਿੱਜਲੀਆਂ ਦੇ ਮਾਰ ਕੜਾਕੇ ਸੁਹਣੀਆਂ ਸਹਿਮ ਡਰਾਈਆਂ, ਮੁਹਲੇ ਧਾਰ ਵਰਾਈ ਵਰਖਾ ਅਰਸ਼ਾਂ ਨੀਰ ਭਰਾਈਆਂ, ਧਰਤੀ ਤੇ ਜਲ ਥਲ ਕਟ ਦਿਤੇ ਬੁਟੀਆਂ ਮਾਰ ਸਕਾਈਆਂ, -੭੩