ਅਨਜਾਣ ਪੰਜਾਬੀ ਨੂੰ ਇਕ ਜਟਕੀ ਬੋਲੀ ਮਿਥੀ ਬੈਠੇ ਹਨ, ਇਹ ਚਰਨਾਂ ਉਨ੍ਹਾਂ ਦੀਆਂ ਅੱਖਾਂ ਤੋਂ ਪੱਟੀ ਉਤਾਰ ਦੇਵੇਗੀ। ਇਸ ਵਿਚ ਅਲੰਕਾਰਾਂ ਤੇ ਇਸਤਆਰਿਆਂ ਦੀ ਇੰਨੀ ਬਹੁਲਤ ਹੈ, ਕਿ ਪੰਜਾਬੀ ਦੋ ਆਮ ਤੁਕਬੰਦੀਕਵੀ ਉਸ ਤੋਂ ਢੇਰ ਸਾਰੀ ਸਿੱਖਯਾ ਲੈ ਸਕਦੇ ਹਨ।
ਬੇ-ਐਬ ਰੱਬ ਦਾ ਨਾਮ ਹੈ, ‘ਸ਼ਰਫ਼' ਦੇ ਕਲਾਮ ਵਿੱਚ ਭੀ ਖ਼ਾਮੀਆਂ ਉਕਾਈਆਂ ਤੇ ਝਿੜਕਾਂ ਥੋੜਾਂ ਜ਼ਰੂਰ ਮੌਜੂਦ ਹਨ। ‘ਸ਼ਰਫ਼’ ਨੇ ਇਹ ਦਾਹਵਾ ਨਹੀਂ ਬੱਧਾ ਕਿ ਉਹ ਕਮਾਲ ਨੂੰ ਅੱਪੜ ਪਿਆ ਹੈ। ਉਸ ਦੀ ਕਵਿਤਾ ਹਾਲੀ ਚੜ੍ਹਦੀ ਜਵਾਨੀ ਵਿੱਚ ਹੈ। ਅਰ ਲੜੀਆਂ ਦੀ ਸੰਚੀ ਪੰਜਾਬੀ ਸਾਹਿਤਯ ਦੇ ਲਾਲ ਦੀ 'ਪਹਿਲੀ ਖੱਟੀ ਹੈ। ਪਾਰਖੂ ਅੱਖਾਂ ਇਸ ਨਵੇਂ ਹਿਲਾਲ ਦੀ ਚਮਕ ਦੇਖਕੇ ਬਦਰ ਦੋ ਕਮਾਲ ਦੀ ਉਡੀਕ ਕਰ ਰਹੀਆਂ ਹਨ।
‘ਸ਼ਰਫ਼' ਦਾ ਕਲਾਮ ਉਂਝ ਤਾਂ ਸਾਰਾ ਹੀ ਸੁੱਧੜਾ ਸੋਨਾਂ ਹੈ, ਪਰ ਮੈਂ ਉਸ ਦੀਆਂ ਲੰਮੀਆਂ ਤਾਰੀਆਂ ਤੋ ਉਚੀਆਂ ਉਡਾਰੀਆਂ ਵਿਚੋਂ ਕੁਝ ਕੁ ਵੰਨਗੀਆਂ ਦਿਖਾ ਕੇ ਫੇਰ ਬੱਸ ਕਰਾਂਗਾ!
ਸਫਾ - ਕੁਤਕੁਤਾਰੀਆਂ ਕੱਢੀਆਂ ਪੌਣ ਆਕੇ, ਮੂੰਹ ਕਲੀਆਂ ਦੇ ਹੱਥ ਹੱਸ ਲਾਲ ਹੋਏ' ਕੈਸਾ ਸਾਦਾ ਤੇ ਸੁੰਦਰ ਅਲੰਕਾਰ ਹੈ।
ਸਫਾ ੧੧—‘ਪਰੀਆਂ ਮੋਰਛਲ ਜਿਨ੍ਹਾਂ ਨੂੰ, ਕਰਨ ਆ ਕੇ ਤੇਰੇ ਬੂਹੇ 'ਤੇ ਫੇਰਦੇ ਬਹੁਕਰਾਂ ਨੇ' ਇਕ ਸੱਚਾਈ ਨੂੰ ਕਿਸ ਸਾਦਗੀ ਤੇ ਸ਼ਰਧਾ ਨਾਲ ਨਿਭਾਇਆ ਹੈ!
ਸਫ਼ਾ ੧੬— ਕੜ੍ਹਕੇ ਪੁੱਤ ਵਾਂਗੂੰ ਤਿਉਂ ਤਿਉ ਆਖਦੇ ਨੇ, ਭਾਣਾ ਮਿੱਠਾ ਪਿਆਰ ਦਾ ਲੱਗਦਾ ਹੈ ਇੱਧਰ (ਗੁੜ ਦੀ) ਪੁੱਤ ਵਾਂਗ ਚਰਬੀ ਦਾ ਢਲਨਾ ਤੋਂ ਉੱਧਰ ਭਾਣੇ ਦੀ ਮਿਠਾਸ ਕੈਸਾ ਸੁਹਣਾ ਮੇਲ ਹੈ? ਹੈ
੧੧.
Sri Satguru Jagjit Singh J eLibrary Namdhari Bibrary@gmail.com