ਲਈ ਸਰਵੱਸ੍ਵ ਦਾਨ ਕਿੰਨਾਂ ਦਿਲ ਖਿੱਚਵਾ ਹੈ, ਅਰ ‘ਉੱਡੇ ਖ਼ੰਜਰ ਪਿਆਰ ਦੀ ਡੋਰ ਉੱਤੇ, ਸਰਮਦ ਜਿਹਾਂ ਦੇ ਸੀਸ ਪਤੰਗ ਹੋ ਕੇ' ਵਿੱਚ ਡੋਰ (ਲਿਵ-ਆਸ਼੍ਰਾ) ਦਾ ਖੰਜਰ ਕਿਸ ਤਰ੍ਹਾਂ ਸਿਰ ਨੂੰ ਪਤੰਗ ਵਾਂਗ ਉਡਾ ਰਿਹਾ ਹੈ। ਜ਼ਰਾ ਉਡਾਉਣ ਦੇ ਦੋ ਵਰਤਾਉ ਦੇਖਣੇ!
ਸਫਾ ੬੧ ਪਰ-'ਭਰ ਗਈ ਸੀਸ ਵਿਚ ਵਾ ਤਕੱਬਰੀ ਦੀ, ਫੁੱਲਾ ਬੁਲਬੁਲੇ ਵਾਂਗ ਕਲਬੂਤ ਤੇਰਾ ਵਿਚ ਕੈਸੀ ਬਾਰੀਕੀ ਨਾਲ ਹੰਕਾਰ ਭਰੇ ਦਿਮਾਗ਼ ਨੂੰ ਬੁਲਬੁਲ ਦੀ ਖਿੰਨਭੰਗਰਤਾ ਦੀ ਸਮਾਨਤਾ ਦਿੱਤੀ ਹੈ।
ਸਫਾ ੬੬-'ਮਹਿੰਦੀ ਵਾਂਗ ਤੂੰ ਉਪਰੋਂ ਹਰੀ ਦਿਸੇ, ਖੂਨੀ ਜਾਪਦਾ ਹੈ ਵਿੱਚੋਂ ਚਿੱਤ ਤੇਰਾ' ਵਿਚ ਮਹਿੰਦੀ ਦਾ ਅੰਦਰ ਬਾਹਰ ਕਿਸ ਖੂਬੀ ਨਾਲ ਦਸਿਆ ਹੈ।
ਸਫਾ ੭੩-'ਕਿਤੇ ਦੀਵਿਆਂ ਵਿੱਚ ਪਰਕਾਸ਼ ਕਰਦਾ, ਕਿਤੇ ਭੰਬਟਾਂ ਵਿੱਚ ਉਹ ਸਹਿਕਦਾ ਹੈ' ਇਥੇ ਸ਼ਮਾਂ ਤੇ ਪਰਵਾਨੇ ਦੀ ਦਸ਼ਾ ਦਿਖਾਉਣ ਵਿਚ ਕੈਸੀ ਸੁੰਦਰ ਯੁਕਤੀ ਵਰਤੀ ਹੈ।
ਸਫਾ ੭੯-'ਲੋਕਾਂ ਵਾਸਤੇ ਚਾਨਣੀ ਚੰਦ ਘੱਲੀ ਮੇਰੇ ਲਈ ਅਨ੍ਹੇਰ ਇਹ ਘੱਲ ਦਿਤਾ' ਵਿਚ ਦੁਖੀ ਦਿਲ ਲਈ ਸੁਖਦਾਈ ਚੀਜ਼ਾਂ ਨੂੰ ਕਲਪਾਊ ਕੈਸੀ ਸੁੰਦਰਤਾ ਨਾਲ ਸਾਬਤ ਕੀਤਾ ਹੈ।
ਸਫਾ ੮੪-'ਲਯ ਦੀਪਕ ਦੀ ਰੱਖਦੇ ਵੈਣ ਤੇਰੇ, ਅੱਗ ਫੁਲਾਂ ਦੀ ਹਿਕ 'ਤੇ ਬਾਲਨੀ ਹੈ। ਖਾਰੇ ਸੋਮਿਆਂ ਦਾ ਪਾਣੀ ਪਾ ਪਾ ਕੇ ਕਾਹਨੂੰ ਨਰਗਸੀ ਅੱਖੀਆਂ ਗਾਲਨੀ ਹੈਂ?' ਇਥੇ ਇਕ ਦੁਖਿਆਰੀ ਦਾ ਹੂ-ਬ-ਹੂ ਅਲੰਕਾਰ ਬੰਨ੍ਹਣ ਵਿਚ ਕੈਸਾ ਕਮਾਲ ਦਿਖਾਇਆ ਹੈ।
ਸਫਾ ੧੦੨-'ਵੇ ਤੂੰ ਸੱਚ ਜਾਣੀ ਮੋਈ ਦੇ ਭੀ, ਪੈਂਦੇ ਵੈਣ ਨੇ ਦੋ ਕਰੋੜ ਅੰਦਰ' ਵਿਚ ਕੈਸੀ ਸੁੰਦਰ ਰੀਤ ਨਾਲ ਦਸਿਆ ਹੈ
੧੩.