ਦੱਸਣ ਜੋਗੇ ਨਹੀਂ ਪੁੰਨੂੰ ਦਾ ਰਾਹ ਜੇਕਰ,
ਮੈਨੂੰ ਅੰਨ੍ਹੀ ਭੀ ਕਿਉਂ ਹੋ ਬਣਾਉਣ ਲੱਗੇ?
ਜ਼ੱਰੇ ਚਮਕ ਕੇ ਰੋਹ ਦੇ ਨਾਲ ਬੋਲੇ,
ਵਿਰਲੇ ਲੱਭਣ ਪ੍ਰੀਤ ਨਿਭਾਉਣ ਵਾਲੇ!
ਆ ਸੱਸੀਏ ਤੈਨੂੰ ਵਿਖਾਲ ਦਈਏ,
ਅਸੀਂ, ਸੱਚ ਦਾ ਇਸ਼ਕ ਕਮਾਉਣ ਵਾਲੇ!
ਉਹ ਵੇਖ ਲੈ ਜਿਨ੍ਹਾਂ ਦੇ ਘਰਾਂ ਅੰਦਰ,
ਲਛਮੀ ਵਰਗੀਆਂ ਰਹਿੰਦੀਆਂ ਬਾਂਦੀਆਂ ਸਨ!
ਇਹ ਤਾਸੀਰ ਸੀ ਜਿਨ੍ਹਾਂ ਦੀ ਨਿਗ੍ਹਾਂ ਅੰਦਰ,
ਚਿਲਾਂ ਵਾਹਣ ਭੀ ਸੋਨਾ ਹੋ ਜਾਂਦੀਆਂ ਸਨ!
ਪਾ ਕੇ ਬੇੜੀਆਂ ਪਰਉਪਕਾਰ ਦੀਆਂ,
ਜਿਨ੍ਹਾਂ ਖਿੱਚਕੇ ਖ਼ਲਕਤਾਂ, ਆਂਦੀਆਂ ਸਨ!
ਸਦ-ਵਰਤ ਸਨ ਜਿਨ੍ਹਾਂ ਦੇ ਸਦਾ ਖੁੱਲ੍ਹੇ,
ਭੁੱਖੇ ਆਪ ਤੇ ਸੰਗਤਾਂ ਖਾਂਦੀਆਂ ਸਨ!
ਵੇਖ ਵੇਖ ਨੀ, ਕਿਸ ਤਰ੍ਹਾਂ ਝੱੜਦੇ ਨੇ,
ਪਏ ਦੁੱਖ ਤੇ ਦੁੱਖ ਸੁਖਮਨੀ ਵਾਲੇ!
ਵਾਂਗ ਫੁੱਲਿਆਂ ਦੇ ਖਿੜ ਖਿੜ ਹੱਸਦੇ ਨੇ,
ਤੱਤੀ ਰੇਤ ਦੋ ਵਿਚ ਭੀ ਕਣੀ ਵਾਲੇ!
ਰਾਮਦਾਸ' ਗੁਰ ਪਿਆਰੇ ਦੇ ਚੰਨ ਉਤੇ,
ਹੁੰਦੇ ਜ਼ੁਲਮ ਪਏ ਕੋਡੋ ਹਨੇਰ ਦੇ ਨੇ!
ਲੋਹੀ ਲਾਖੜੀ ਤਪੀ ਹੈ ਲੋਹ ਹੇਠਾਂ,
ਉਦੌਂ ਰੇਤ ਤੱਤੀ ਪਾਪੀ ਕਰਦੇ ਨੇ!
ਏਧਰ ਜ਼ੁਲਮ ਇਹ ਹੁੰਦੇ ਨੇ ਜ਼ਾਲਮਾਂ ਦੇ,
ਓਧਰ ਸਿਦਕ ਇਹ ਗੁਰੂ ਜੀ ਸ਼ੇਰ ਦੇ ਨੇ!
ਆਸਣ ਲੋਹ ਦਾ ਸਮਝਕੋ ਮ੍ਰਿਗਛਾਲਾ,
ਮਾਲਾ ਪਿਆਰ ਨਾਮ ਦੀ ਫੇਰਦੇ ਨੇ!
੨੧.
Sri Satguru Jagjit Singh J eLibrary Namdhari Bibrary@gmail.com