ਮੁਖਬੰਧ
ਵੱਲੋਂ-ਸ੍ਰੀ ਮਾਨ ਲਾਲਾ ਧਨੀ ਰਾਮ ਜੀ 'ਚਾਤ੍ਰਿਕ'
ਪ੍ਰੈਜ਼ੀਡੈਂਟ ਪੰਜਾਬੀਸਭਾ ਅੰਮ੍ਰਿਤਸਰ
ਮੈਨੂੰ ਮੌਜੀ ਦੋ ਪ੍ਰਬੰਧਕਾਂ ਤੇ ਖ਼ਾਸ ਕਰਕੇ ਸਰਦਾਰ ਐਸ. ਐਸ. ਚਰਨ ਸਿੰਘ ਜੀ ਵਲੋਂ, ਪੰਜਾਬੀ ਬੋਲੀ ਦੇ ਹੋਣਹਾਰ ਲਾਲ, ਬਾਬੂ ਫ਼ੀਰੋਜ਼ ਦੀਨ ਜੀ ‘ਸ਼ਰਫ਼ ਰਚਿਤ ‘ਲਾਲਾਂ ਦੀਆਂ ਲੜੀਆਂ ਮੁਖਬੰਧ ਲਿਖਣ ਦਾ ਸੁਨੇਹਾ ਪੁੱਜਾ ਹੈ। ਪਾਠਕਾਂ ਨਾਲ 'ਸ਼ਰਫ਼' ਜੀ ਦੀ ਜਾਣ ਪਛਾਣ ਕਰਾਉਣੀ ਤਾਂ ਲੱਭੇ ਨੂੰ ਲਭਾਉਣ ਵਾਲੀ ਗੱਲ ਹੈ। ਕਿਹੜਾ ਕਾ-ਬਗੀਚਾ ਹੈ, ਜਿਥੇ ਇਸ 'ਪੰਜਾਬੀ ਬੁਲਬੁਲ' ਦੇ ਤੱਰਾਨੇ ਨਹੀਂ ਗੂੰਜਦੇ? ਕਿਹੜੀ ਮਹਿਫ਼ਲ ਹੈ ਜਿਸ ਵਿਚ ‘ਸ਼ਰਫ਼' ਦੇ ਵਾਕ੍ਯ-ਦੀਪਕ ਪਰ ਪਰਵਾਨੇ ਝੁਰਮਟ ਨਹੀਂ ਬੰਨ੍ਹਦੇ? ਕਿਹੜਾ ਕਵੀ ਦਰਬਾਰ ਹੈ, ਇਸ ਜਿਥੇ ਪ੍ਰੇਮ ਮਸਤਾਨੇ ਦੋ ਦੀਵਾਨੇ ਨਹੀਂ ਅਪੜਦੇ? ਅਰ ਕਿਹੜਾ ਗੁਰਪੁਰਬ ਉਤਸਵ ਹੈ ਜਿਥੇ ‘ਸ਼ਰਫ਼ ਦੇ ਅਫ਼ਸਾਨੇ ਸੁਣਨ ਦੇ ਬਹਾਨੇ ਆਪਣੇ ਬਿਗਾਨੇ ਕੱਠੇ ਨਹੀਂ ਹੋ ਜਾਂਦੇ? ਪੰਜਾਬੀ ਦੇ ਭਾਵ-ਰਸੀਆਂ ਦੇ ਦਿਲਾਂ ਵਿਚ ‘ਸ਼ਰਫ’ ਫੁੱਲਾਂ ਦੀ ਵਾਸ ਵਾਂਗ ਵੱਸਿਆ ਹੋਯਾ ਹੈ। ਅਖਬਾਰਾਂ ਤੇ ਰਸਾਲਿਆਂ ਨੇ ਇਸ ਸਦਾ ਬਹਾਰੇ ਫੁੱਲ ਦੀ ਸੋ ਨੂੰ ਖ਼ੁਸ਼ਬੋ ਵਾਂਗ ਚੁੱਕ ਕੇ ਹਿੰਦੁਸਤਾਨੋਂ ਬਹਰ ਟਾਪੂਆਂ ਤੱਕ ਨੂੰ ਮਹਿਕਾ ਛੱਡਿਆ ਹੈ।
੯.
Sri Satguru Jagjit Singh J eLibrary Namdhari Bibrary@gmail.com