ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੋੜਕੇ
ਜਾਂਦੀ ਕੋਲ ਮਹੀਂਵਾਲ
ਮਾਏ ਨੀ ਸੁਣ ਮੇਰੀਏ
ਐਡੇ ਬੋਲ ਨਾ ਬੋਲ
ਦਿਨੇ ਕਢ੍ਹੇ ਕਸੀਦੜਾ।
ਰਾਤੀਂ ਸੌਂਦੀ ਸਾਡੇ ਕੋਲ
ਨਾਰੀਆਂ ਚੰਚਲ ਹਾਰੀਆਂ
ਚੰਚਲ ਕੰਮ ਕਰਨ
ਦਿਨੇ ਡਰਨ ਥਰ ਥਰ ਕਰਨ
ਰਾਤੀਂ ਨਦੀ ਤਰਨ
ਸੱਸ ਗਈ ਘੁੰਮਿਆਰ ਦੇ
ਕੱਚਾ ਘੜਾ ਪਥਾ
ਛੇਤੀ ਜਾਕੇ ਰੱਖਿਆ
ਉਸ ਬੁਝੇ ਲਾਗੇ ਜਾ
ਆ ਸੋਹਣੀ ਲੈ ਤੁਰ ਪਈ
ਠਿਲ੍ਹ ਪਈ ਦਰਿਆ
ਕੱਚਾ ਘੜਾ ਤੇ ਖੁਰ ਗਿਆ
ਸੋਹਣੀ ਵੀ ਡੁੱਬੀ ਨਾਲ
ਮੱਛੀਓ ਨੀ ਜਲ ਰਹਿੰਦੀਓ
ਵੱਢ ਵੱਢ ਖਾਇਓ ਮਾਸ
ਇਕ ਨਾ ਖਾਵੋ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ
ਦੁਥੋਂ ਦਹੀਂ ਜਮਾਇਆ
ਦਹੀਉਂ ਬਣ ਗਈ ਛਾਹ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ
ਦੁੱਧੋਂ ਦਹੀਂ ਜਮਾ ਲਿਆ
ਦਹੀਉਂ ਬਣਿਆਂ ਪਨੀਰ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਡੂੰਘੇ ਨੀਰ

ਗੀਤ ਦੇ ਬੋਲ ਸੋਗੀ ਵਾਵਾਂ ਵਿੱਚ ਗੁੰਮ ਹੋ ਜਾਂਦੇ ਹਨ। ਕਿਸੇ ਦੀ ਦ੍ਰਿੜਤਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 182