ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਗੀਂ ਵੀ ਜਾਵਾਂ ਮਾਏਂ
ਛਮਕੀ ਵੀ ਲਿਆਵਾਂ ਨੀ
ਛਮਕੀ ਮਾਰ ਜਗਾਵਾਂ
ਸਚਨ ਬੇਟੀ ਨੀ

ਇਕ ਛਮਕੀ ਮਾਰੀ ਮਾਏਂ
ਦੂਜੀ ਵੀ ਮਾਰੀ ਨੀ
ਸੀ ਨਾ ਕਹੇ ਸਜਨ ਬੇਟੀ ਨੀ

ਪੱਲਾ ਵੀ ਚੁੱਕਾਂ ਮਾਏਂ
ਸਜਨ ਬੇਟੀ ਮਰੀਓ ਪਈ ਨੀ
ਹਾਏ! ਮਾਏਂ ਤੇਰਾ ਭਲਾ ਨਾ ਹੋਵੇ
ਤੋਂ ਸਾਡੀ ਜੋੜੀ ਗੰਵਾਈ ਨੀ।

ਪੂਰਬ ਵੀ ਜਾਈਂ ਪੁੱਤਾ
ਪੱਛਮ ਵੀ ਜਾਈਂ ਵੇ
ਇਕ ਤੇ ਵੀ ਲਿਆਉਂ ਪੁੱਤਾ ਚਾਰ ਵੇ
ਦਿਲ ਤੇ ਨਾ ਲਿਆਈਂ ਸਜਨ ਬੇਟੀ ਵੇ।

ਪੂਰਬ ਵੀ ਜਾਈਂ ਮਾਏਂ
ਪੱਛਮ ਵੀ ਜਾਈਂ ਨੀ
ਦਿਲ ਤੋਂ ਨਾ ਜਾਏ
ਸਜਨ ਬੋਟੀ ਨੀ।
ਬਾਜ਼ਾਰ ਵੀ ਜਾਵਾਂ ਮਾਏਂ
ਲੱਠਾ ਵੀ ਲਿਆਵਾਂ ਨੀ
ਅਪਣੇ ਹੱਥੀਂ ਮਾਏਂ
ਦਾਗ ਲਾ ਜਾਵਾਂ ਨੀ

ਗੋਰੀਆਂ ਵੀ ਲਿਆਉਂ ਪੁੱਤਾ
ਕਾਲੀਆਂ ਵੀ ਲਿਆਉਂ ਵੇ
ਦਿਲ ਤੋਂ ਭੁਲਾ ਦੇ ਸਜਨ ਬੇਟੀ ਵੇ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 62