ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ

ਅੜੀਆਂ ਅੜੀਆਂ
ਕੂਕਾਂ ਮਾਰ ਪਹਾੜੀ ਬੜੀਆਂ
(ਬੰਦੂਕ)

ਅਤੇ

ਬਿੰਗ ਤਲਿੰਗੀ ਲਕੜੀ
ਨਗੋਜੇ ਵਰਗੇ ਦੰਦ
ਬੁੱਝਣੀਏਂ ਬੁੱਝ ਲੈ
ਨਹੀਂ ਰੁਪਏ ਧਰਦੇ ਪੰਜ
(ਬੰਦੂਕ)

ਬੰਦੂਕ ਦੀ ਗੋਲੀ ਬਾਰੇ ਦੋ ਬੁਝਾਰਤਾਂ ਇਸ ਤਰ੍ਹਾਂ ਹਨ:-

ਐਤਨੀਂ ਕੁ ਲਕੜੀ
ਅਸਮਾਣ ਕੇ ਟੱਕਰੀ
(ਗੋਲੀ)

ਅਤੇ

ਐਤਨੀਂ ਕੁ ਡੱਬੀ
ਚੜ੍ਹਗੀ ਸਬੱਬੀ
ਨਾ ਘਰ ਘੋੜਾ
ਨਾ ਘਰ ਬੱਘੀ
(ਗੋਲੀ)

ਪਿੰਡਾਂ ਚੋਂ ਜਵਾਨ ਭਰਤੀ ਹੁੰਦੇ ਗਏ। ਖਾਸ ਚੀਜ਼ ਜਿਹੜੀ ਉਹ ਆਪਣੇ ਪੇਂਡੂ ਭਰਾਵਾਂ ਨੂੰ ਦਿਖਾਣ ਲਈ ਲਿਆਂਦੇ ਸਨ, ਉਹ ਸਨ ਘੜੀਆਂ ਟਾਈਮ ਵੇਖਣ ਲਈ। ਘੜੀ ਬਾਰੇ ਕਿਸੇ ਨੇ ਇਸ ਤਰ੍ਹਾਂ ਸੋਚਿਆ:-

102/ ਲੋਕ ਬੁਝਾਰਤਾਂ