ਸਮੱਗਰੀ 'ਤੇ ਜਾਓ

ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹਿੰਦੀ

ਅੱਥਰ ਸਿਲ ਪੱਥਰ, ਸੰਗ ਮਰਮਰ ਖਜੂਰ
ਪਾਂਚੋ ਬਹਿਨੀ ਲੌਟ ਜਾਓ, ਹਮ ਜਾਵੇਂ ਬੜੀ ਦੂਰ।
(ਬੁਰਕੀ)

ਪੰਜਾਬੀ
ਬਾਹਰੋਂ ਆਇਆ ਬਾਬਾ ਲੋਦੀ
ਛੇ ਟੰਗਾਂ ਤੇ ਇਕ ਬੋਦੀ।

ਹਿੰਦੀ
ਛੇ ਪੈਰ, ਪੀਠ ਪਰ ਪੂਛ

ਜਾਂ
ਸੰਖ ਸੰਖ ਸੰਖੀਆ
ਉੜਾਇ ਜਾਇ ਪੰਖੀਆ
ਛ: ਗੋਡ ਦੋ ਅੰਖੀਆ।
(ਤੱਕੜੀ)

ਇਸੇ ਤਰ੍ਹਾਂ ਦੀਆਂ ਫਾਰਸੀ ਦੀਆਂ ਬੁਝਾਰਤਾਂ ਦਾ ਵੀ ਮੁਲਾਹਜ਼ਾ ਹੋਵੇ:-

ਯਕੇ ਹੈਵਾਂ ਅਜਬ ਦੀਦਮ, ਕਿ ਸ਼ਸ਼ ਪਾਵੋ ਦੋ ਸੁਮ ਦਾਰਦ
ਅਜਾਇਬਤਰ ਅਜ਼ੀ ਦੀਦਮ, ਮਿਆਨੇ ਪੁਸ਼ਤ ਦੂਮ ਦਾਰਦ
(ਤੱਕੜੀ)

ਪੰਜਾਬੀ
ਚਿਟੀ ਮਸੀਤ ਬੂਹਾ ਕੋਈ ਨਾ।
ਚੂਨੇ ਗੱਚ ਹਵੇਲੀ, ਬੂਹਾ ਕੋਈ ਨਾ।
ਸੋਨਾ ਹੈ ਸੁਨਿਆਰ ਨਹੀਂ, ਰੁਪਾ ਹੈ ਰੁਪਯਾ ਨਹੀਂ।
ਕੋਟ ਹੈ ਪਰ ਦਰਵਾਜ਼ਾ ਨਹੀਂ, ਵਿਚ ਹੈ ਪਰ ਬੋਲਤਾ ਨਹੀਂ।
(ਆਂਡਾ)

ਸ਼ਾਇਦ ਪਾਠਕ ਇਸ ਖਿਆਲ ਦੇ ਹੋਣਗੇ ਕਿ ਗੁਆਂਢੀ ਪ੍ਰਾਂਤਾਂ ਦੀਆਂ ਬੁਝਾਰਤਾਂ ਮਿਲ ਜਾਣੀਆਂ ਕੋਈ ਅਨੋਖੀ ਗੱਲ ਨਹੀਂ, ਇਸ ਲਈ ਕੁਝ ਕੁ ਅੰਗਰੇਜ਼ੀ

30/ ਲੋਕ ਬੁਝਾਰਤਾਂ