ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲੂੰਗੜਾ ਝੂਟੇ
(ਤਾੜਾ)

ਤੰਦ ਚੋਂ ਪੈਦਾ ਹੋਈ ਆਵਾਜ਼ ਤਾੜੇ ਦੀਆਂ ਆਹਾਂ ਜਾਪਦੀਆਂ ਹਨ:-

ਐਨੀ ਕੁ ਲੱਕੜੀ
ਟਿਆਊਂ ਟਿਆਊਂ ਪੁਕਾਰੇ
ਜਿਸ ਭੜੂਏ ਦਾ ਕੰਮ ਸਵਾਰਾਂ
ਉਹੀ ਮੈਨੂੰ ਮਾਰੇ
(ਤਾੜਾ)

ਰੂੰ ਕਰਵਾ ਕੱਤਣ ਲਈ ਚਰਖਾ ਡਾਹ ਲਿਆ ਜਾਂਦਾ ਹੈ। ਚਰਖੇ ਦੇ ਗੇੜੇ ਦੇ ਨਾਲੋ ਨਾਲ ਚਰਖੇ ਬਾਰੇ ਬੁਝਾਰਤਾਂ ਰੂਪਮਾਨ ਹੁੰਦੀਆਂ ਜਾਂਦੀਆਂ ਹਨ:-

ਇਕ ਮਰਦ ਨੇ ਮਰਦ ਬਣਾਇਆ
ਤੀਵੀਂ ਦੇ ਵੱਸ ਪਾਇਆ
ਤੀਵੀਂ ਨੇ ਐਸੀ ਕਰੀ
ਉਹਦੀ ਛਾਤੀ ਤੇ ਲੱਤ ਧਰੀ
(ਚਰਖਾ)

ਚਰਖੇ ਦੀ ਬਣਤਰ ਬਾਰੇ ਇਕ ਬੁਝਾਰਤ ਇਸ ਤਰ੍ਹਾਂ ਹੈ:-

ਤਿੰਨ ਪਏ
ਪੰਜ ਖੜੇ
ਅੱਠ ਲਿਆਵਣ ਗੇੜ੍ਹਾ
ਮੇਰੀ ਬਾਤ ਬੁਝ ਲੈ
ਨਹੀਂ ਬਣ ਜਾ ਚੇਲਾ ਮੇਰਾ
(ਚਰਖਾ)

ਕੱਤੇ ਗਏ ਦੁਧ ਚਿੱਟੇ ਗਲੋਟੇ ਜਾਂ ਨੀਚਲੇ ਆਂਡਿਆਂ ਵਾਕਰ ਜਾਪਦੇ ਹਨ:-

88/ ਲੋਕ ਬੁਝਾਰਤਾਂ