ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/217

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛਾਨਣੀ ਛਾਨਣੀ ਹੋਣਾ-ਕਿਸੇ ਕੱਪੜੇ 'ਚ ਬਹੁਤ ਸਾਰੀਆਂ ਮੋਰੀਆਂ ਹੋ ਜਾਣੀਆਂ।
ਛਾਪ ਲੱਗਣਾ-ਕਿਸੇ ਦਾ ਅਸਰ ਕਬੂਲ ਕਰਨਾ, ਪ੍ਰਭਾਵ ਥੱਲ੍ਹੇ ਆ ਜਾਣਾ, ਅਸਰ ਪੈਣਾ।
ਛਿੱਕੇ 'ਤੇ ਟੰਗਣਾ-ਉੱਕਾ ਹੀ ਪ੍ਰਵਾਹ ਨਾ ਕਰਨੀ।
ਛਿੰਝ ਪਾਉਣੀ-ਝੱਜੂ ਪਾਉਣਾ, ਲੜਾਈ ਝਗੜਾ ਪਾ ਕੇ ਬੈਠ ਜਾਣਾ।
ਛਿੱਤਰ ਖੌਸੜਾ ਹੋਣਾ-ਆਪਸ ਵਿੱਚ ਲੜਾਈ ਝਗੜਾ ਕਰਨਾ।
ਛਿੱਤਰ ਦੀ ਪ੍ਰਵਾਹ ਨਾ ਕਰਨਾ-ਉੱਕਾ ਹੀ ਬੇਪ੍ਰਵਾਹ ਹੋਣਾ, ਕਿਸੇ ਦੀ ਪ੍ਰਵਾਹ ਨਾ ਕਰਨੀ।
ਛਿੱਤਰ ਵਿਖਾਣਾ-ਮਾਰਨ ਦੀ ਧਮਕੀ ਦੇਣੀ, ਪ੍ਰਵਾਹ ਨਾ ਕਰਨੀ।
ਛਿੱਤਰੋ ਛਿਤਰੀ ਹੋਣਾ-ਆਪਸ ਵਿੱਚ ਲੜਾਈ ਕਰਨੀ।
ਛਿੰਨ ਭਿੰਨ ਹੋ ਜਾਣਾ-ਉਡ-ਪੁੱਡ ਜਾਣਾ, ਖ਼ਤਮ ਹੋ ਜਾਣਾ।
ਛਿੱਲ ਲਾਹੁਣਾ-ਬਹੁਤ ਮਹਿੰਗਾ ਸੌਦਾ ਵੇਚਣਾ, ਠੱਗ ਲੈਣਾ, ਲੁੱਟ ਲੈਣਾ।
ਛੁਹਾਰਾ ਪਾਉਣਾ-ਮੁੰਡੇ ਦੀ ਕੁੜਮਾਈ ਕਰਨੀ, ਮੰਗਣਾ ਕਰਨਾ।
ਛਲਕ ਛਲਕ ਪੈਣਾ-ਖ਼ੁਸ਼ੀ ਵਿੱਚ ਛਾਲਾਂ ਮਾਰਨੀਆਂ, ਨੱਚਣਾ ਟੱਪਣਾ।
ਛੋਲੇ ਦੇ ਕੇ ਪੜ੍ਹਨਾ-ਨਾਲਾਇਕ ਹੋਣਾ, ਬੇਅਕਲ ਹੋਣਾ।ਜਸ ਖੱਟਣਾ-ਪ੍ਰਸ਼ੰਸਾ ਪ੍ਰਾਪਤ ਕਰਨੀ, ਵਡਿਆਈ ਲੈਣੀ।
ਜੱਸ ਦਾ ਟਿੱਕਾ ਲੈਣਾ-ਵਡਿਆਈ ਮਿਲਣੀ।
ਜਹਾਦ ਖੜ੍ਹਾ ਕਰਨਾ-ਅਜਾਈਂ ਰੌਲਾ ਪਾਉਣਾ, ਹੋਰਨਾਂ ਨੂੰ ਕਿਸੇ ਵਿਰੁੱਧ ਉਕਸਾਉਣਾ।
ਜ਼ਹਿਰ ਘੋਲਣਾ-ਅੰਦਰੋਂ ਅੰਦਰ ਵਿਸ ਘੋਲਣਾ, ਖਿਝਣਾ।
ਜ਼ਹਿਰ ਫੈਲਾਉਣਾ-ਕਿਸੇ ਵਿਰੁੱਧ ਨਫ਼ਰਤ ਫੈਲਾਉਣੀ, ਤੁਖਣਾ ਦੇਣੀ।
ਜ਼ਹਿਰ ਲੱਗਣਾ-ਬੁਰਾ ਲੱਗਣਾ, ਮੰਦਾ ਲੱਗਣਾ।
ਜ਼ਖ਼ਮਾਂ 'ਤੇ ਫਾਹਾ ਧਰਨਾ-ਕਿਸੇ ਦੁਖੀ ਨੂੰ ਦਿਲਾਸਾ ਦੇ ਕੇ ਉਹਦਾ ਦੁੱਖ ਦੂਰ ਕਰਨਾ।
ਜ਼ਖ਼ਮਾਂ ਤੇ ਮੱਲਮ ਲਾਉਣੀ-ਦੁਖੀ ਦਿਲ ਨੂੰ ਢਾਰਸ ਦੇਣੀ।

ਲੋਕ ਸਿਆਣਪਾਂ/215