ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਿ ਮਨੁ ਜੋਵਹੁ॥ ਅੰਮ੍ਰਿਤ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ॥੩॥ ਤਬਿ ਚਤਰਦਾਸ ਪੰਡਤ ਕਹਿਆ ਜੀ ਤੁਮ ਪਰਮੇਸਰ ਕੇ ਪਰਮਹੰਸ ਹੋ॥ ਅਤੇ ਜੀ ਅਸਾਡੀ ਮਤਿ ਇੰਦ੍ਰੀਆ ਕੀ ਜਿਤੀ ਹੋਈ ਮਲੀਣੁ ਹੈ॥ ਬਗੁਲੇ ਕੀ ਨਿਆਈ॥ ਤਬਿ ਬਾਬੇ ਪਉੜੀ ਚਉਥੀ ਅਖੀ॥ ਬਗੁਲੇ ਤੇ ਫੁਨਿ ਹੰਸੁਲਾ ਹੋਵੇ ਜੇ ਤੁ ਕਰਹਿ ਦਇਆਲਾ॥ ਪ੍ਰਣਵਤਿ ਨਾਨਕ ਦਾਸਨ ਦਾਸਾ ਅੰਤਿ ਤੂਹੀ ਰਖਵਾਲਾ॥੪॥੧॥ ਤਬਿ ਫਿਰਿ ਪੰਡਤ ਬੋਲਿਆ॥ ਆਖਿਓ

96