ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ॥ ਬੰਨਿ ਚਲਾਇਆ॥ ਜਾ ਪ੍ਰਭਿ ਭਾਇਆ ਨਾ ਦੀਸੈ ਨਾ ਸੁਣੀਐ॥ ਅਪਣੀ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ॥ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ॥ ਨਾਨਕ ਸੁਰ ਨਰ ਸਬਦਿ ਮਿਲਾਏ॥ ਤਿਨਿ ਪ੍ਰਭਿ ਕਾਰਣੁ ਕੀਆ॥੫॥ ਤਬ ਬਾਬਾ ਅਤੇ ਸੇਖੁ ਫਰੀਦੁ ਓਥਹੁ ਰਵੈ॥ ਜਬ ਉਹੁ ਇਕੈ ਦੇਖੋ ਤਾ ਤਬਲਬਾਜੁ ਪਇਆ ਹੈ॥ ਜਬ ਉਹੁ ਚਕੈ ਤਾਂ ਸੁਇਨੇ ਕਾ ਹੈ॥ ਅਤੈ ਮੁਹਰਾ ਨਾਲਿ ਭਰਿਆ ਹੋਆ ਹੈ॥ ਤਬ ਉਹ ਲਗਾ ਪਛੋਤਾਵਣ॥ ਆਖਿਓਸੁ ਉਹੁ ਦੁਨੀਆਦਾਰ ਫਕੀਰੁ ਥੇ॥ ਜੋ ਦਿਲ ਉਤੇ

162