ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਖ ਦੇ ਟੁਕੜੇ ਮੰਗਿ ਖਾਂਦੇ ਥੇ, ਉਥਹੁ ਭੀ ਗਵਾਇਆ, ਅਸੀਂ ਤਾਂ ਵਡੀ ਉਜਾੜਿ ਵਿਚਿ ਆਇ ਪੈਇ ਹਾਂ | ਕਦੇ ਖੁਦਾਇ ਕਾਚੈ ਤਾਂ ਨਿਕਲਹੈ, ਹੁਣਿ ਕੋਈ ਸੀਹ ਬੁਕਿ ਪਵੈਗਾ ਤਾ ਮਾਰਿ ਜਾਵੈ॥ਤਬ ਬਾਬੇ ਆਖਿਆ, “ਮਰਦਾਨਿਆਂ! ਤੇਰੈ ਨੇੜੇ ਕੋਈ ਨਾਹੀਂ ਆਂਵਦਾ ਪਰ ਤੁ ਉਸੀਆਰੁ ਹੋਹੁ। ਆਖਿਓਸੁ ‘ਜੀ ਕਿਉਂ ਕਰਿ ਉਸੀਆਰੁ ਹੋਵਾਂ,ਉਜਾੜਿ ਵਿਚਿ ਆਇ ਪਇਆ। ਤਬ ਬਾਬੇ ਆਖਿਆ, “ਮਰਦਾਨਿਆਂ ਅਸੀ ਉਜਾੜਿ ਵਿਚ ਨਾਹੀਂ ਅਸੀਂ ਵਸਦੀ ਵਿਚ ਹਾਂ, ਜਿਥੇ ਨਾਉ ਚਿਤਿ ਆਂਵਦਾ ਹੈ। ਓਥੈ ਬਾਬੇ ਸਬਦੁ ਬੋਲਿਆ | ਰਾਗੁ ਆਸਾ
194