ਪੰਨਾ:ਵਲੈਤ ਵਾਲੀ ਜਨਮ ਸਾਖੀ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੁਦਾਇ।ਫਕੀਰਾਂ ਦਾ ਅਰਾਧਿਆ ਖੁਦਾਇ ਸੁਣਦਾ ਹੈ ਜੋ ਕਛੁ ਫਕੀਰਾਂ ਦੇ ਦਿਲਿ ਹੋਂਦੀ ਹੈ.ਸਾਈ ਕਰਦਾ ਹੈ। ਪਰ ਸੇ ਫਕੀਰ ਕਵਣਾ ਹੈ ਜਿ ਮਿਹਰ ਮੁਹਬਤਿ ਵਿਚਿ ਹੈਨਿ, ਕਮ ਸੁਆਲ ਹਨ, ਸਿਦਕ ਸਬੂਰੀ ਵਿਚ ਹਨ ਪੰਚਕੂ ਆਤਮਾ ਵਸਿ ਕੀਤੇ ਹੈਨਿ, ਦੂਰ ਅੰਦੇਸੀ ਭੀ ਨਹੀਂ ਕਇਆ ਫਿਕਰਵਾਨ, ਸੇਮ ਦਿਲ ਸਾਦਿਕ ਹੈ, ਖੁਦਾਇ ਦੇ ਦਰਵੇਸ਼ ਹੈਂ, ਸਿ ਫਕੀਰ ਉਹ ਹੈ। ਇਸ ਹੀ ਬੰਦੇ ਨੂੰ ਭੀ ਲੋੜੀਂਦੀ ਹੈ ।ਜੇ ਕੋ ਚਹੁ ਵਰਨਾ ਵਿਚ ਫਕੀਰੀ ਕਾ ਭੇਖ ਕਰੇ, ਹਿੰਦੂ ਮੁਸਲਮਾਨ ਚੋਰ, ਜਾਰੂ ਵਟਵਾੜਾ ਤਿਸਕੀ ਸੇਵਾ

240