ਪੰਨਾ:ਵਲੈਤ ਵਾਲੀ ਜਨਮ ਸਾਖੀ.pdf/363

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੜੀ ਪਕੜੀਅਸ, ਅਤੇ ਪਸਵਾੜੇ ਨਾਲਿ ਮੰਜੀ ਭੰਨੀਅਸ। ਜਬ ਬਾਹਰਿ ਆਇਆ, ਤਾਂ ਸੈਦੋ ਸਿੱਖਿ ਬੇਨਤੀ ਕੀਤੀ, ਆਖਿਓਸੁ, “ਜੀ! ਸਾਰੇ ਸ਼ਹਰ ਵਿਚਿ ਕੋਈ ਜਾਗਾ ਨਾਹੀ ਸਾ ਦੇਂਦਾ, ਇਸ ਬਾਢੀ ਠਉੜਿ ਦਿਤੀ, ਤਿਸ ਕੀਆ ਵਸਤੂ ਭੀ ਗਵਾਈਆ ਇਕ ਝੁਗੀ ਅਤੈ ਮੰਜੀ ਥੀ ਸੋ ਭੀ ਢਾਹਿ ਭੰਨਿ ਚਲਿਓਹਿ, ਉਸਕੇ ਬਾਬਿ ਕਿਆ ਵਰਤੀ? ਤਬ ਬਾਬੈ ਆਖਿਆ, “ਸੈਦੋ, ਉਸਕਾ ਭਾਉ ਥਾਇ ਪਇਆ ਹੈ। ਤਬ ਓਹੁ ਘਰਿ ਜਾਵੈ, ਤਾਂ ਓਹੁ ਚਾਰੇ ਪਾਵੈ ਧ

352