ਪੰਨਾ:ਵਲੈਤ ਵਾਲੀ ਜਨਮ ਸਾਖੀ.pdf/406

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਰਵੇਸੁ ਆਇਆ ਹੈ। ਤਬ ਪਤਲੀਆ ਪੀਰੂ ਦੀਦਾਰੁ ਦੇਖਣ ਨੂੰ ਆਇਆ। ਆਇ ਸਲਾਮੁ ਪਾਇਸ਼, ਦਸਤ ਪੰਜਾ ਲੇ ਕਰਿ ਬੈਠਿ ਗਇਆ। ਖੁਦਾਇ ਦੀ ਸਿਫਤਿ ਲਗੇ ਕਰਣ। ਤਬ ਜੀ ਰੁਕਨਦੀ ਪੁਛਿਆ, ਆਖਿਓਸੁ ਜੀ ਏਹ ਜੋ ਤੀਸ ਹਰਫ ਪੜਦੇ ਹੈਨਿ, ਕੁਛ ਇਸ ਵਿਚਿ ਭੀ ਹਾਸਲੁ ਥੀਵਦਾ ਹੈ ਕਿ ਨਾਹੀ? ਤਬ ਬਾਬਾ ਬੋਲੋਆ। ਸ੍ਰੀ ਸਤਿਗੁਰ ਪ੍ਰਸਾਦਿ। ਗੋਸਟ ਮਹਲਾ ੧ ਕਾਜੀ ਰੁਕਨ ਦੀਨ ਕੇ ਪਰਥਾਇ ਹੋਈ। ਰਾਗ ਤਿਲੰਗ ਵਿਚਿ ਮ:੧, ਬਾਬੇ ਕਾ ਬੋਲਣਾ ਹੋਆ।

395