ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਇਆ। ਤਬ ਗੁਰੂ ਬਾਬੇ ਜੀ ਕੀ ਆਗਿਆ ਹੋਈ ਜਾਹਿ ਘਾਸ ਲੈ ਆਉ। ਤਬ ਗੁਰੂ ਅੰਗਦੁ ਜੀ ਘਾਸੁ ਲੈ ਆਇਆ ਧਾਈਆ ਵਿਚਹੁ। ਤਬ ਕਪੜੇ ਸਭੇ ਚਿਕੜ ਨਾਲਿ ਭਰੇ। ਤਾ ਮਾਤਾ ਜੀ ਡਿਠਾ। ਤਬ ਬਾਬੇ ਨੂੰ ਕਲਪਣ ਲਾਗੀ, ਆਖਿਓਸੁ, ਨਾਨਕ ਤੈ ਇਹੁ ਭੀ ਗਵਾਇਆ ਸੰਸਾਰ ਦਿਹੁੰ ਕੰਮਹੁੰ ਪੁਤ੍ਰ ਪਰਾਇਆ। ਜੋ ਕਪੜਿਆਂ ਉਪਰਿ ਚਿਕੜੁ ਪਾਇ ਲੈ ਆਇਆ। ਤਬ ਬਾਬਾ ਹਸਿਆ, ਆਖਿਓਸੁ ਮਾਤਾ ਏਹੁ ਚਿਕੜੁ ਨਾਹੀ, ਇਹੁ ਚੰਦਨੁ ਹੈ ਦੀਨ ਦੁਨੀਆ ਕਾ।
420