ਪੰਨਾ:ਵਸੀਅਤ ਨਾਮਾ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੇ ਤੋਂ ਹੀ ਗੁਬਿੰਦ ਲਾਲ ਕੁਛ ਕੁਛ ਗਾਣਾ ਵਜਾਣਾ ਜਾਣਦਾ ਸੀ। ਪਰ ਹੁਣ ਬਹੁਤ ਹੀ ਚੰਗਾ ਗਾ ਵਜਾ ਲੈਂਦਾ ਸੀ। ਲੇਕਨ ਅਜ ਦਾਨਸ਼ ਖਾਂ ਨਾਲ ਉਸਦਾ ਕੋਈ ਗਾਣਾ ਵਜਾਣਾ ਨਹੀਂ ਹੋਇਆ।ਸਾਰੇ ਤਾਲ ਬੇਸੁਰੇ ਹੋ ਜਾਂਦੇ ਸਨ। ਚਿੜ ਕੇ ਦਾਨਸ਼ ਨੇ ਸਾਰੰਗੀ ਪਰੇ ਸੁਟ ਦਿਤੀ ਅਤੇ ਗਾਨਾ ਬੰਦ ਕਰਕੇ ਕਿਹਾ-ਅਜ ਮੈਂ ਥਕ ਗਿਆ ਹਾਂ। ਤਦ ਗੁਬਿੰਦ ਲਾਲ ਆਪ ਸਤਾਰ ਲੈ ਕੇ ਵਜੋਣ ਲਗਾ। ਪਰ ਸਾਰੀਆਂ ਗਤਾਂ ਭੁਲਨ ਲਗੀਆਂ। ਸਤਾਰ ਛਡ ਕੇ ਨਾਵਲ ਪੜਨ ਲਗ ਪਿਆ। ਜੋ ਕੁਛ ਪੜਦਾ ਸੀ ਉਸਦਾ ਅਰਥ ਨਹੀਂ ਸੀ ਔਦਾ। ਤਦ ਕਿਤਾਬ ਛਡ ਗਬਿਦ ਲਾਲ ਸੋਣ ਵਾਲੇ ਕਮਰੇ ਵਿਚ ਚਲਾ ਗਿਆ। ਉਥੇ ਰਾਣੀ ਨੂੰ ਨਹੀਂ ਦੇਖਿਆ। ਪਰ ਸੋਨਾ ਨੌਕਰ ਕੋਲ ਹੀ ਸੀ, ਉਸ ਨੂੰ ਸਦ ਕੇ ਗੁਬਿਦ ਲਾਲ ਨੇ ਕਿਹਾ-ਦੇਖੋ ਮੈਂ ਥੋੜਾ ਚਿਰ ਸੌਣ ਲਗਾ ਹਾਂ, ਕੋਈ ਮੈਨੂੰ ਜਗਾਵੇ ਨਹੀਂ।

ਇਹ ਕਹਿ ਕੇ ਗੁਬਿੰਦ ਲਾਲ ਨੇ ਸੌਣ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ । ਉਸ ਵੇਲੇ ਸ਼ਾਮ ਹੋ ਗਈ ਸੀ। ਦਰਵਾਜਾ ਬੰਦ ਕਰਕੇ ਗੁਬਿੰਦ ਲਾਲ ਸੁਤਾ ਨਹੀਂ। ਮੰਜੇ ਤੇ ਬੈਠ ਦੋਵਾਂ ਹੱਥਾਂ ਨਾਲ ਮੁੰਹ ਢਕ ਰੋਣ ਲਗ ਪਿਆ।

ਮੈਂ ਨਹੀਂ ਜਾਣਦਾ ਉਹ ਕਿਉਂਂ ਰੋਣ ਲਗਾ। ਆਪਣੇ ਲਈ ਰੋਇਆ ਜਾਂ ਰਜਨੀ ਦੇ ਲਈ, ਮੈਂ ਨਹੀਂ ਕਹਿ ਸਕਦਾ। ਦੋਵੇਂ ਹੀ ਕਾਰਣ ਲਗਦੇ ਹਨ। ਗੁਬਿੰਦ ਲਾਲ ਲਈ ਸਿਵਾਏ ਰੋਣ ਦੇ ਹੋਰ ਕੋਈ ਰਾਹ ਨਹੀਂ ਸੀਦਿਸਦਾ। ਰਜਨੀ ਲਈ ਰੋਣ ਦਾ ਰਸਤਾ ਹੈ, ਪਰ ਉਸ ਕੋਲ ਵਾਪਸ ਚਲੇ ਜਾਣ ਦਾ ਰਸਤਾ ਨਹੀਂ। ਹਰਿੰਦਰਾ ਪਿੰਡ ਵਿਚ ਮੂੰਹ ਦਿਖਾਉਣ ਦੇ ਲਾਇਕ ਹਣ ਗਬਿੰਦ ਲਾਲ ਨਹੀਂ ਰਿਹਾ । ਹਰਿੰਦਰਾ ਪਿੰਡ ਦੇ ਰਸਤੇ ਵਿਚ ਕੰਢੇ ਹਨ। ਫਿਰ ਰੋਣਾ ਛਡ ਕੇ ਹੋਰ ਦੂਸਰਾ ਉਪਾ ਹੀ ਕੀ ਏ ?


੧੩੮