ਆਪਣੇ ਦਿਲ ਦੀ ਦਾਸਤਾਨ ਬਿਆਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਨ੍ਹਾਂ ਦੀ ਸਿਰਜਣਾ ਔਰਤ ਨੇ ਆਪ ਕੀਤੀ ਹੈ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਵਿਚ ਧੀ ਆਪਣੇ ਮਨ ਦੀ ਗੱਲ ਕਹਿਣ ਲਈ ਆਪਣੀ ਮਾਂ ਜਾਂ ਦਾਦੀ ਨੂੰ ਸੰਬੋਧਿਤ ਹੁੰਦੀ ਹੈ ਅਤੇ ਆਪਣੇ ਵਰ, ਸਹੁਰਾ ਪਰਿਵਾਰ, ਦਾਜ ਦਹੇਜ ਅਤੇ ਹੋਰ ਲਾਭ ਯੁਕਤ ਕਾਰਜਾਂ ਲਈ ਆਪਣੇ ਦਾਦੇ, ਬਾਬਲ, ਭਰਾ ਅਤੇ ਮਾਮੇ ਨੂੰ ਮੁਖ਼ਾਤਿਬ ਹੋ ਕੇ ਆਪਣੀਆਂ ਭਾਵਨਾਵਾਂ ਅਤੇ ਇਛਾਵਾਂ ਦਾ ਇਜ਼ਹਾਰ ਕਰਦੀ ਹੈ।
ਮੱਧ ਕਾਲ ਤੋਂ ਹੀ ਧੀ ਦਾ ਜਨਮ ਪੰਜਾਬੀ ਸਮਾਜ ਲਈ ਬਦਸ਼ਗਨਾ ਮੰਨਿਆ ਜਾਂਦਾ ਰਿਹਾ ਹੈ। ਮੁੰਡੇ ਦੇ ਜਨਮ ਦੀ ਖ਼ਬਰ ਸੁਣਨ ਦੀ ਥਾਂ ਕੁੜੀ ਦੇ ਜਨਮ ਦੀ ਕਨਸੋ ਸੁਣ ਕੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ:
ਨੱਤੀਆਂ ਘੜਾਈਆਂ ਰਹਿ ਗੀਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ
ਸਭ ਚਾਅ ਮਧੋਲੇ ਜਾਂਦੇ ਹਨ। ਪੰਜਾਬ ਦੀ ਧੀ ਜਿਸ ਨੂੰ ਸਦਾ ‘ਪਰਾਇਆ ਧਨ’ ਆਖ ਕੇ ਦੁਰਕਾਰਿਆ ਜਾਂਦਾ ਰਿਹਾ ਹੈ ਆਪਣੇ ਜਨਮ ਕਾਰਨ ਪੈਦਾ ਹੋਏ ਪਰਿਵਾਰ ਦੇ ਸੋਗੀ ਮਾਹੌਲ ਨੂੰ ਸਹਿਜ ਕਰਨ ਲਈ ਬੜੇ ਦਰਦੀਲੇ ਬੋਲਾਂ ਨਾਲ ਸੁਹਾਗ ਦੇ ਬੋਲ ਬੋਲਦੀ ਹੈ:
ਬੀਬੀ ਦਾ ਜਰਮਿਆ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਲਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ
ਉਨ੍ਹਾਂ ਸਮਿਆਂ ਵਿਚ ਪੰਜਾਬ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ। ਸਿੰਜਾਈ ਦੇ ਸਾਧਨ ਸੀਮਤ ਸਨ- ਮਾਰੂ ਜ਼ਮੀਨਾਂ... ਬਾਰਸ਼ਾਂ ਤੇ ਬਹੁਤਾ ਨਿਰਭਰ ਸੀ... ਮਾੜੇ ਆਰਥਿਕ ਹਾਲਾਤ ਕਾਰਨ ਧੀਆਂ ਦੀ ਪਰਵਰਿਸ਼ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਜਦੋਂ ਧੀ ਰੁਲ-ਖੁਲ਼ ਕੇ ਮੁਟਿਆਰ ਹੋ ਜਾਣੀ... ਮਾਪਿਆਂ ਨੂੰ ਉਹਨੂੰ ਦਰੋਂ ਤੋਰਨ ਦਾ ਸੰਸਾ ਲੱਗ ਜਾਣਾ ... ਦਾਜ ਦਹੇਜ ਤੇ ਬਰਾਤ ਦੀ ਸਾਂਭ ਸੰਭਾਲ ਦੇ ਖ਼ਰਚੇ ਦਾ ਫ਼ਿਕਰ ਉਨ੍ਹਾਂ ਦੀ ਨੀਂਦ ਉਡਾ ਦੇਂਦਾ। ਧੀ ਲਈ ਵਰ ਦੀ ਭਾਲ ਸ਼ੁਰੂ ਹੋ ਜਾਣੀ। ਇਸ ਸਬੰਧੀ ਧੀਆਂ ਦੀ ਕੋਈ ਰਾਏ ਨਹੀਂ ਸੀ ਲੈਂਦਾ। ਦਾਦਾ, ਬਾਬਲ, ਭਰਾ ਤੇ ਮਾਮਾ ਜਿਹੋ ਜਿਹੇ ਪਰਿਵਾਰ ਦਾ ਮਾੜਾ ਚੰਗਾ ਵਰ ਲੱਭ ਲੈਂਦੇ, ਉਹ ਉਨ੍ਹਾਂ ਦੀ ਚੋਣ ਅੱਗੇ ਆਪਣੀ ਧੌਣ ਨਿਵਾ ਦੇਂਦੀ। ਕਈ ਵਾਰ ਨਾਈ
ਵਿਆਹ ਦੇ ਗੀਤ/ 10