ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/120

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਿੱਚੇ ਖੂਹੀ ਲਵਾਈ
ਖੱਟੇ ਮਿੱਠੇ ਲਾਏ
ਨੀ ਗੱਭਰੂ ਤੋੜਨ ਆਏ
ਨੀ ਅੰਨ੍ਹੇ ਟੋਹਾ ਟਾਹੀ
ਨੀ ਬੋਲੇ ਕੰਨ ਜਡ਼ੱਕੇ
ਨੀ ਡੁੱਡੇ ਲਤ ਚਲਾਈ
ਨੀ ਵਿੱਚੇ ਈਰੀ ਪੀਰੀ
ਨੀ ਵਿੱਚੇ ਸੁੰਢ ਪੰਜੀਰੀ
ਵਿੱਚੇ ਰੰਘੜੀ ਦਾਈ
ਕਾਣੀ ਕੁੜੀ ਜਮਾਈ
ਨੀ ਵਿਚੇ ਲੱਭੂ ਨਾਈ
ਘਰ ਘਰ ਦਵੇ ਵਧਾਈ
ਨੀ ਵਿੱਚੇ ਝਿਊਰ ਛੱਕਾ
ਨੀ ਪਾਣੀ ਭਰਦਾ ਥੱਕਾ
ਨੀ ਇਹਦਾ ਬੜਾ ਦਮਾਲਾ
ਨਖਰੋ ਦਾ ਬੜਾ ਦਮਾਲਾ
*

ਵਿਆਹ ਦੇ ਗੀਤ/ 118