ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦਿਨ ਚੜ੍ਹਦੇ ਦੀ ਲਾਲੀ
ਰੂਪ ਕੁਆਰੀ ਦਾ
-
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ
-
ਜਾਂਦੇ ਹੋਏ ਜੋਬਨ ਦੀ
ਉੱਡਦੀ ਧੂੜ ਨਜ਼ਰ ਨਾ ਆਵੇ
-
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲ਼ੋਂ ਇਸ਼ਕ ਮਿੱਠਾ
-
ਯਾਰੀ ਹੱਟੀ 'ਤੇ ਲਿਖਾ ਕੇ ਲਾਈਏ
ਦਸ਼ੇਦਾਰ ਹੋਗੀ ਦੁਨੀਆਂ
-
ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਮਾਰ ਗੋਲੀ ਆਸ਼ਕ ਨੂੰ
-
ਤੇਰੇ ਲੱਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ
-
ਨਹੀਓਂ ਭੁੱਲਣਾ ਵਿਛੋੜਾ ਤੇਰਾ
ਸਭੋ ਦੁਖ ਭੁੱਲ ਜਾਣਗੇ
-
ਚੰਦ ਕੁਰ ਚੱਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾਕੇ ਮਾਰੂ
-
ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
-

ਵਿਆਹ ਦੇ ਗੀਤ/ 137