ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਲਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿਜਣ ਛੋੜਿਆ ਛੋਪ
ਬਾਬਲਾ ਤੇਰੀ ਲਾਡਲੀ ਵੇ

ਲੈ ਚੱਲੇ ਵੀਰਾ ਲੈ ਚੱਲੇ ਵੇ
ਲੈ ਚੱਲੇ ਦੇਸ਼ ਪਰਾਏ
ਵੀਰਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋੜਿਆ ਛੋਪ
ਵੀਰਾ ਤੇਰੀ ਲਾਡਲੀ ਵੇ

33.
ਬਾਬਲ ਵਿਦਾ ਕਰੇਂਦਿਆ,
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸੱਚਣ ਸਦਾ ਲਏ ਆਪ ਨੀ

34.
ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜ਼ੀਰ ਵੇ
ਤੁਸੀਂ ਕਿਉਂ ਬੈਠੇ ਮਾਪਿਓ
ਦਿਲ ਦਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ

ਵਿਆਹ ਦੇ ਗੀਤ/ 39