ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਲਾੜੇ ਦੇ ਘੋੜੀ ਚੜ੍ਹਨ ਸਮੇਂ ਭੈਣਾਂ ਜਿੱਥੇ ਘੋੜੀ ਦੀਆਂ ਸਿਫ਼ਤਾਂ ਕਰਦੀਆਂ ਹਨ ਓਥੇ ਉਸ ਨੂੰ ਗੋਰੀ ਭਾਬੋ ਵਿਆਹ ਕੇ ਲਿਆਉਣ ਦੀ ਸਧਰ ਵੀ ਜ਼ਾਹਰ ਕਰਦੀਆਂ ਹਨ:
ਵੀਰਾ ਤੇਰੀ ਘੋੜੀ ਵੇ
ਘੁੰਗਰੂਆਂ ਦੀ ਜੋੜੀ ਵੇ
ਤੂੰ ਭਾਬੋ ਲਿਆਈਂ ਗੋਰੀ ਵੇ
ਜੇ ਗੋਰੀ ਨਾਜੋ ਪਤਲੀ ਪਤੰਗ ਹੋਵੇ ਤਾਂ ਨਾਲ਼ ਹੀ ਸੱਗੀਆਂ ਨਾਲ਼ ਸ਼ਿੰਗਾਰੀ ਹੋਵੇ ਤਾਂ ਉਸ ਦੇ ਰੂਪ ਨੇ ਤਾਂ ਫੱਬਣਾ ਹੀ ਹੈ:
ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਵੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫ਼ੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ ਸੁਹਾਵੇ
ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ਼ ਚਰ ਘਰ ਆਵੇ
ਉਹ ਤਾਂ ਰਾਧਾ ਵਰਗੀ ਭਾਬੋ ਦੀ ਕਾਮਨਾ ਵੀ ਕਰਦੀ ਹੈ:
ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੌਂ ਵੇ ਚੁੱਗੇ।
ਤਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਦਾਦਾ ਸੁਪੱਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ
ਘੋੜੀ ਚੜ੍ਹਾਉਣ ਦੀ ਰਸਮ ਵੇਲੇ ਸੁਆਣੀਆਂ ਲਾੜੇ ਦੇ ਬਾਪ ਦਾਦੇ ਨੂੰ ਵਧਾਈਆਂ ਦੇ ਕੇ ਆਪਣੀ ਖ਼ੁਸ਼ੀ ਸਾਂਝੀ ਕਰਦੀਆਂ ਹਨ:
ਵਿਆਹ ਦੇ ਗੀਤ/ 48