ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬o)

ਹੀ ਮੈਨੂੰ ਮਾਫ ਕਰੋ। ਕੰਮ ਨੂੰ ਪੂਰਾ ਕੀਤੇ ਤੋਂ ਬਿਨਾਂ ਮੈਂ ਕਿਸੇ ਤਰ੍ਹਾਂ ਵੀ ਵਾਪਸ ਨਹੀਂ ਮੁੜ ਸਕਦੀ।"

ਵਿਪਿਨ ਇਕ ਘੜੀ ਹੋਰ ਆਪਣੀ ਘਰ ਵਾਲੀ ਦੇ ਸ਼ਾਂਤ ਤੇ ਪੱਕੇ ਇਰਾਦੇ ਵਾਲੇ ਚਿਹਰੇ ਵੱਲ ਵੇਖਦੇ ਰਹੇ। ਇਕ ਵਾਰੀ ਹੀ ਉਹਨਾਂ ਕਿਸ਼ਨ ਦਾ ਹੱਥ ਫੜਕੇ ਆਖਿਆ, "ਕਿਸ਼ਨ ਆਪਣੀ ਮੰਝਲੀ ਭੈਣ ਨੂੰ ਘਰ ਮੋੜ ਖੜ ਬੀਬਾ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਤਕ ਮੈਂ ਜੀਊਂਦਾ ਤਦੋਂ ਤੱਕ ਦੋਹਾਂ ਭੈਣ ਭਰਾਵਾਂ ਨੂੰ ਕੋਈ ਨਹੀਂ ਨਿਖੇੜ ਸਕਦਾ। ਚਲ ਬੀਬਾ! ਆਪਣੀ ਮੰਝਲੀ ਭੈਣ ਨੂੰ ਘਰ ਮੋੜ ਲੈ ਚਲ।"