ਪੰਨਾ:ਵੰਗਾਂ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

 ਵੇਖਿਆਂ ਬਾਝ ਨਾ ਨੈਣਾਂ ਦੇ ਹੁਣ
 ਆਵੇ ਦਿਲ ਨੂੰ ਚੈਣ
 ਤੇਰੇ ਰਸ ਭਰੇ ਨੇ ਨੈਣ।
 ਪ੍ਰੇਮ ਦੀ ਮੂਰਤ ਰੱਬ ਦੀ ਸੂਰਤ
 ਇਹ ਨੇ ਨਕਸ਼ ਖੁਦਾਈ
ਅਖੀਆਂ ਵਾਲਾ ਕੋਈ ਵਿਰਲਾ ਪੜ੍ਹਦਾ
ਡਾਹਢੇ ਦੀ ਕਲਮ ਵਗਾਈ,
ਪਰੇਮੀ ਬਣ ਜੇ ਰੋ ਨੇ ਜਾਂਦੇ
ਦਿਲ ਦੇ ਪਾਪ ਇਹ ਧੋ ਨੇ ਜਾਂਦੇ,
'ਨੂਰਪੁਰੀ' ਨੈਣਾਂ ਵਿਚ ਵਸ ਜਾ
ਇਹ ਉਹ ਦੇ ਬੁਤ ਹੈਣ
ਤੇਰੇ ਰਸ ਭਰੇ ਨੇ ਨੈਣ।

੧੨.