ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/69

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਔਹ ਕਾਲੀਆਂ ਬੱਦਲੀਆਂ ਆਈਆਂ,
ਸਾਵਨ ਨੇ ਝੜੀਆਂ ਲਾਈਆਂ,
ਮੈਂ ਫਿਰਦੀ ਹਾਂ ਵਾਂਗ ਸ਼ੁਦਾਈਆਂ
ਨੀ ਮਾਹੀ ਮੇਰਾ ਗੁੱਸੇ ਗੁੱਸੇ।

ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ... ... ...

੬੬.