ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/7

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਭੂਮਿਕਾ

ਨੂਰਪੁਰੀ ਹੋਰਾਂ ਨੂੰ ਮੈਂ ਕੋਈ ਬਾਰਾਂ ਵਰ੍ਹਿਆਂ ਤੋਂ ਜਾਣਦਾ ਹਾਂ ਤੇ ਮੈਨੂੰ ਇਹ ਵੇਖਕੇ ਬੜੀ ਖੁਸ਼ੀ ਹੁੰਦੀ ਹੈ ਕਿ ਏਸ ਅਰਸੇ ਵਿਚ ਇਨ੍ਹਾਂ ਦੀ ਸ਼ਾਇਰੀ ਤਰੱਕੀ ਕਰਦੀ ਗਈ ਏ, ਏਥੋਂ ਤੀਕਰ ਕਿ ਹੁਣ ਮੈਂ ਬੜੇ ਯਕੀਨ ਨਾਲ ਕਹਿ ਸਕਨਾਂ ਕਿ ਆਪ ਪੰਜਾਬੀ ਸ਼ਾਇਰੀ ਦੀ ਪਹਿਲੀ ਸਫ਼ ਦੇ ਸ਼ਾਇਰਾਂ ਵਿਚੋਂ ਇਕ ਨੇ।

'ਨੂਰਪੁਰੀ' ਹੋਰਾਂ ਦੀ ਇਹ ਕਿਤਾਬ 'ਵੰਗਾਂ' ਪੰਜਾਬੀ ਸ਼ਾਇਰੀ ਨੂੰ ਇਕ ਮੰਜ਼ਲ ਹੋਰ ਅਗੇ ਲੈ ਗਈ ਏ, ਇਹ ਕਿਤਾਬ ਉਹਨਾਂ ਦੇ ਆਪਣੇ ਲਿਖੇ ਹੋਏ ਗੀਤਾਂ ਦਾ ਇਕ ਸੁਹਣਾ ਗੁਲਦਸਤਾ ਏ। ਇਨ੍ਹਾਂ ਗੀਤਾਂ ਵਿਚੋਂ ਮੈਂ ਆਪ ਬਹੁਤ ਸਾਰੇ ਪੜ੍ਹਕੇ ਦੇਖੇ ਨੇ ਇਹ ਰੂਹ ਦੀ ਗਿਜ਼ਾ ਨੇ। ਨੂਰਪੁਰੀ ਹੋਰਾਂ ਜੀਵਨ ਦੇ ਪਿਆਲੇ ਨੂੰ ਅੰਮ੍ਰਿਤ ਜਲ ਨਾਲ ਭਰਕੇ ਆਪਣੇ ਦੇਸ਼ ਦਿਆਂ ਤਸਿਆਂ ਨੂੰ ਪਿਆਣ ਦਾ ਸੋਹਣਾ ਯਤਨ ਕੀਤਾ ਏ। ਬਿਆਨ ਸੁਹਣਾ, ਵਿਚਾਰ ਉਚੇ ਤੇ ਤਰਜ਼ ਮਨਮੋਹਨੀ ਏ। ਮੈਨੂੰ ਇਹ ਵੇਖਕੇ ਬੜੀ ਖੁਸ਼ੀ ਹੋਈ ਏ ਕਿ ਨੂਰਪੁਰੀ ਹੋਰਾਂ ਇਕ ਨਵੀਂ ਤੇ ਅਨਮੁੱਲ ਸ਼ੈ ਇਕ ਨਵੇਂ ਤੇ ਅਨਮੁੱਲ ਤਰੀਕੇ ਨਾਲ ਪੇਸ਼ ਕੀਤੀ ਏ। ਜਿਹੜੀ ਸੋਭਾ ਆਪ ਨੇ ਆਪਣੀ ਪਲਿਹੀ ਕਤਾਬ ਚੰਗਿਆੜੇ ਲਿਖਕੇ ਹਾਸਲ ਕੀਤੀ ਸੀ, ਉਹਨੂੰ ਆਪ ਨਿਰਾ ਕਾਇਮ ਹੀ ਨਹੀਂ ਰੱਖ ਸਕੇ, ਸਗੋਂ ਪੰਜਾਬੀ ਲਿਟ੍ਰੇਚਰ ਵਿਚ ਆਪਣਾ ਨਾਮ ਮੋਟੀ ਕਲਮ ਨਾਲ ਲਿਖ ਦਿੱਤਾ ਏ। ਮੈਨੂੰ ਪੂਰਾ ਭਰੋਸਾ ਏ ਕਿ ਆਪ ਦੀ ਇਹ ਨਿੱਕੀ ਜਿਹੀ ਕਿਤਾਬ ਹਰਮਨ ਪਿਆਰੀ

੩.