ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੜਦੀ ਕਲਾ ਵਿਚ ਰਹੇਗੀ। ‘ਦਿੱਸਣ ਵਲੋਂ ਸੰਸਾਰ' ਨੂੰ ਸਭ ਕੁਛ ਨਾ ਜਾਣੇ; ‘ਨਾ ਨਾ ਦਿੱਸਣ ਵਾਲਾ 'ਦਿੱਸਣ ਵਾਲੇ' ਤੋਂ ਬਹੁਤ ਵਿਸ਼ਾਲ ਹੈ। ਉਸ ਦੇ ਤੀਕੇ ਤੇ ਤਾਕਤਾਂ ਸੂਖਮ ਹਨ, ਪਰ ਬਲਵਾਨ । ਤੁਹਾਡੇ ਸੰਕਲਪ ‘ਨਾ ਦਿੱਸਣ ਵਾਲੇ' ਜਗਤ ਵਿਚ ਕੋਈ ਸੱਤਿਆ ਤੇ ਸਰੂਪ ਰੱਖਦੇ ਹਨ ਅਰ ਅਕਾਸ਼ ਮੰਡਲ ਵਿਚ ਤੀਰਾਂ ਵਾਙੂ ਚਾਲ ਰੱਖਦੇ ਤੇ ਨਿਸ਼ਾਨੇ ਤੇ ਅੱਪੜਦੇ ਹਨ, ਪੁੰਹਦੇ, ਪੁੜਦੇ ਤੇ ਅਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡਗਦੇ ਹਨ, ਸੁਆਰਦੇ ਹਨ, ਵਿਗਾੜਦੇ ਹਨ, ਚਾਹੋ ਬਹੁਤ, ਚਾਹੋ ਥੋੜਾ। ਜੋ ਕੁਝ ਤੁਸਾਂ ਅੱਜ ਕੀਤਾ ਹੈ, ਉਸ ਨਾਲ ਤੁਸੀਂ ਪੀ ਬੀ ਰੋਂਦੀ ਦੇਖੀ ਹੈ । ਪ੍ਯਾਰੀ ਧੀ ਨੂੰ ਜਦ ਦੇਖੀਦਾ ਹੈ, ਚੜਦੀਆਂ ਕਲਾਂ ਵਿਚ ਦੇਖੀਦਾ ਹੈ। ਉਸ ਵੇਲੇ ਅਸੀਸ ਦੇਈਦੀ ਹੈ-‘ਬੱਚੀ ! ਤੇ ਕਦੇ ਢਹਿਦੀਆਂ ਕਲਾਂ ਵਿਚ ਨਾ ਪਵੇਂ। ਸਤਿਸੰਗ ਵਿਚ ਰੋਜ਼ ਏਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬੱਚੇ ਤੇ ਤ੍ਰੀਮਤਾਂ (ਚਾਹੇ ਕਿੰਨੇ ਥੋੜੇ ਹਨ ਕੈਦ ਪਏ ਹਨ ਓਹ ਸਿੱਖੀ ਸਿਦਕ ਵਿਚ ਪੱਕੇ ਰਹਿਣ।ਸਾਨੂੰ ਸ਼ੱਕ ਨਹੀਂ ਕਿ ਸਾਡਾ ਇਕ ਬਾਲ ਬੀ ਧਰਮ ਹਾਰੇਗਾ।ਤੁਸੀਂ ਕਿਉਂ ਉਸ ਉੱਚ ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆਂ ਜੇ ਕੋਈ ਸਿੱਖ ਕੈਦ ਪੈਕੇ ਧਰਮ ਹਾਰ ਗਿਆ ਹੈ ? ਬਾਬੇ ਬੰਦੇ ਦੇ ਨਾਲ ਅੱਠ ਸੌ ਕਿ ਹਜ਼ਾਰ ਸਿੱਖ ਕੈਦ ਪਏ ਸਨ।ਕਈ ਤਾਂ ਬਾਬੇ ਦੇ ਨਾਲ ਦੇ ਸਨ,ਕਈ ਰਾਹ ਜਾਂਦੇ ਸਿੱਖ ਫੜਕੇ ਵਿਚ ਪਾ ਦਿਤੇ ਗਏ ਸਨ, ਪਰ ਕਿਸੇ ਧਰਮ ਨਹੀਂ ਸੀ ਹਾਰਿਆ।ਮੈਂ ਨਹੀਂ ਕਹਿੰਦਾ ਹੰਕਾਰ ਦਾ ਹੰਮਾਂ ਬੰਨ੍ਹਾਂ ਪਰ ਸਿਦਕ ਤੇ ਭਰੋਸਾ ਬੰਨ੍ਹ ਅਰ ‘ਸ਼ੱਕ, ਭੈ ਤੇ ਭਰਮ’ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ, ਆਪਣੇ ਆਤਮਾ ਨੂੰ ਭਰੋਸੇ ਵਿਚ ਰੱਖਦੇ ਹੋਏ ਚੜ੍ਹਦੀਆਂ ਕਲਾਂ ਵਿਚ ਹੋਕੇ ਉਹ ਪੱਕੇ ਸੰਕਲਪ ਕਰੋ, ਗੁਰੂ ਚਾਹੇ ਤਾਂ ਉਹੋ ਕੁਛ -909-

Digitized by Panjab Digital Library | www.panjabdigilib.org

-101-