ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਰੀ ਧੀ ਹੈ। ਅੱਗੇ ਵੀ ਕਈ ਵੇਰੀ ਭਾਜੜਾਂ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ, ਮਰੇ ਜੀ ਨੂੰ " ਕੁਝ ਕੁਝ ਹੁੰਦਾ ਸੀ, ਪਰ ਆਹ ਕੁਝ ਤਾਂ ਕਦੇ ਨਹੀਂ ਸੀ ਨਾ ਹੋਇਆ। ਹੁਣ ਇਹ ਕੁਛ ਮੈਨੂੰ ‘ਮੇਰੀ' ਕਰਕੇ ਹੋਇਆ ਤੇ ਗੁਰੂ ਗ੍ਰੰਥ ਜੀ ਦਾ ਵਾਕ ਹੈ :- ਜਬ ਲਗੁ ਮੇਰੀ ਮੇਰੀ ਕਰੈ ॥ ਤਬ ਲਗੁ ਕਾਜੁ ਏਕ ਨਹੀ ਸਰੈ ॥ ਭੈਰ ਕਬੀਰ ਪਤੀ-ਸੱਚ ਹੈ ਦੁੱਖ ਤਾਂ ‘ਮੈਂ ਮੰਗੋ' ਦਾ ਹੀ ਹੈ, ਪਰ ਮੈਂ ਮੇਰੀ ਮਿਟਣੀ ਰਸਤੇ ਉੱਤੇ ਨਹੀਂ ਪਈ ਹੋਈ। ਪਰ ਭੁਲੇਖਾ ਬੀ ਇਕ ਏਥੇ ਹੈ ‘ਮੈਂ ਮੇਰੀ ਦਾ ਝੂਠਾ ਤਿਆਗ ਜੋ ਲੋਕੀਂ ਜਾਣਦੇ ਹਨ, ਓਹ ਕਮਜ਼ੋਰ ਤੇ ਨਿਤਾਣੇ ਹੋ ਰਹੇ ਹਨ।ਲੋਕੀਂ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ 'ਮੈਂ ਮੇਰੀ ਤਿਆਗ ਬੈਠੇ ਹਾਂ। “ਮੈਂ ਮੇਰੀ ਜੋ ਦੁੱਖ ਦਾਤੀ ਹੈ ਉਸ ਦਾ ਤਿਆਗ ਕਰੀਦਾ ਹੈ। ਅਸਲ 'ਮੈਂ' ‘ਸੁੱਧ ਮੈਂ' ਤਾਂ ਆਪੇ ਦਾ ਧੁਰਾ ਹੈ, ਕੇਂਦਰ ਹੈ, ਉਸ ਨੂੰ ਵਞਾਕੇ ਕਾਹਦਾ ਸੁੱਖ। ਤੁਹਾਨੂੰ ਜੋ ਦੁੱਖ ਉੱਠਦਾ ਹੈ, ਉਸ ਨੂੰ 'ਸ੍ਵੈ ਸਤਿਕਾਰ' ਤੋਂ ਉਸ 'ਮੁੱਚੀ ਅਣਖ' ਤੋਂ ਉਠਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੀਆਂ ਦੇ ਮਰ ਚੁਕੇ ਮਨਾਂ ਵਿਚੋਂ ਜਗਾਈ ਹੈ। ਤੁਹਾਡਾ ਜੋਸ਼ ਤੇ ਪਿਆਰ ਕਿ ਧੀ ਧਰਮ ਸ਼ਰਮ ਵਿਚ ਮਰੇ, ਇਹ ਇਕ ਸੁਹਣੀ ਉਚੀ ਅਣਖ ਹੈ, ਧਰਮ ਸਰੂਪੀ ਅਣਖ ਹੈ। ਇਹ ਇਕ ਮਾਨਸਿਕ ਜਿੰਦ ਹੈ।ਇਹ ਨਾਂ ਹੋਵੇ ਤਾਂ ਉਹ ਤੁਸਾਂ ਮੈਂ ਮੇਰੀ' ਨਹੀਂ ਜਿੱਤੀ, ਉਹ ਤਾਂ ਤੁਸਾਂ ਵਿਚ ਤਾਣ ਨਹੀਂ ਰਿਹਾ, ਆਪੇ ਦਾ ਸਤਿਕਾਰ ਨਹੀਂ ਰਿਹਾ, ਅਣਖ ਨਹੀਂ ਰਹੀ, ਜਿੰਦ ਨਹੀਂ ਰਹੀ । ਬਾਕੀ ਰਹੀ ‘ਮੈਂ ਮੇਰੀ' ਦੀ ਅਸਲ ਜਿੱਤ, ਉਹ ਬੀ ਸਮਝ ਲਓ। ਮੈਂ ਮੇਰੀ ਗੱਲਾਂ ਨਾਲ ਨਹੀਂ ਮਰ ਸਕਦੀ, ਅਨੇਕ ਸਾਧਨ ਕਰੋ ਇਹ ਜੀਉਂਦੀ ਰਹਿੰਦੀ ਹੈ। ਕਿਉਂਕਿ -903-

Digitized by Panjab Digital Library! www.panjabdigilib.org

-103-