ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨ ਨੂੰ ਨਾਨਾਂ ਪ੍ਰਕਾਰਾਂ ਦੇ ਸਰੀਰਕ ਤੇ ਮਾਨਸਕ ਭੋਗਾਂ ਤੋਂ ਭੁੱਖਾਂ ਦੇ ਦੇ ਕੇ, ਤਪ ਕਰਵਾ ਕਰਵਾ ਕੇ ਜਤਨ ਕਰਦੇ ਹਨ 'ਆਪਾ' 'ਆਪੇ' ਵਿਚ ਟਿਕ ਜਾਵੇ । ਖਬਰੇ ਏਸ ਜਤਨ ਨੂੰ ਆਖਿਆ ਹੋਵੇ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਇਨ੍ਹਾਂ ਸਾਰੇ ਜਤਨਾਂ ਨਾਲ ਮਨੁੱਖ ਦਾ ਜਤਨ ਮਨੁੱਖ ਦੇ ਆਪਣੇ ਵਿਚਾਰਾਂ ਦੇ ਮੰਡਲ ਵਿਚ ਹੁੰਦਾ ਸੀ, ਮਨੁੱਖ ਆਪਣੀ ਸੋਚ ਸਮਝ ਦੀ ਹੱਦ ਦੇ ਵਿਚ ਵਿਚ ਤੇ ਨਿਰੀ ਆਪਣੀ ਟੇਕ ਦੇ ਆਸਰੇ ਆਪਣੀ ਸੱਯਾ, ਤਾਕਤ, ਸਮਰੱਥਾ ਦੇ ਬਲ ਜਿਤਨਾਂ ਤਾਣ ਲਾ ਲਾ ਕੇ ਜਤਨ ਕਰਦਾ ਸੀ।ਮਨ ਵਿਚ ਕਦੇ ਥੋੜ੍ਹਾ ਟਿਕਾਉ ਮਾਤ੍ਰ, ਕਦ ਉਪਰਾਮਤਾ ਦਾ ਭਾਵ, ਕਦੇ ਬੇਮਲੂਮ ਸੂਗ ਜਾਂ ਕਦੇ ਵਿਰਾਗ ਜਿਹਾ ਟਿਕ ਜਾਂਦਾ ਸੀ। ਆਪਾ ਉੱਚਾ ਹੋਕੇ ਉਚੇ ਵਿਕਾਸ਼ ਵਿਚ ਨਹੀਂ ਸੀ ਜਾਂਦਾ।ਕਿਉਂਕਿ ਮੂਲ ਵਿਚ ਲਈ ਉਦਾਸੀ ਤੇ ਗ਼ਮੀ ਜੇਹੀ ਦਾ ਰੂਪ ਲੈਕੇ ਮਨ ਦੀ ਤਹਿ ਵਿਚ ਬੈਠ ਜਾਈਦਾ ਹੈ।ਆਪਾ ਜੀਵਨ ਕਣੀ ਪਾਕੇ ਕਿ ਮਾਨੋਂ ਨਵੀਂ ਜਨਮ ਵਿਚ ਆ ਕੇ ਖੇੜਾ, ਰਜ, ਸੁਆਦ ਹਲਕਾ ਪਨ ਕਿਸੇ 'ਨਾ-ਦਿੱਸਦੇ' ਸੁਹਣੇ ਦੇ ਪਿਆਰ, ਲਗਾਉ, ਛੁਹ ਵਿਚ ਆਪੇ ਨੂੰ ਨਹੀਂ ਸੀ ਪ੍ਰਤੀਤ ਕਰਦਾ । ਇਹਨਾਂ ਜਤਨਾਂ ਵਿਚ ਕਈ ਵੇਰ ਭਾਰੀ ਉਖੇੜ ਵੀ ਵੱਜ ਜਾਂਦੇ ਸਨ। ਸੋਚਾਂ ਸੋਚ ਕੇ ਮਨ ਜੋੜਨ ਵਾਲੇ ਤਾਂ ਇਕ ਖ਼ੂਨ ਜੇਹੀ ਨੂੰ ਟਿਕਾਊ ਸਮਝਦੇ ਸਨ ਅਤੇ ਯਾ ਯੋਗੀ ਤਾਂ ਰਤਾ ਉਕਾਈ ਖਾਕੇ ਰੋਗੀ ਹੋ ਜਾਂਦੇ ਸੇ, ਜਾਂ ਸਿੱਧੀਆਂ ਵਿਚ ਫਸ ਨਾਟਕਾਂ ਚੇਟਕਾਂ ਵਿਚ ਰਹਿ ਜਾਂਦੇ ਸੇ ਤੇ ਕੋਈ ਇਸ ਤੋਂ ਅੱਗੇ ਲੰਘੇ ਬੀ ਤਾਂ ਮੰਨ ਲਓ ਕਿ ਉਹ ਮਾਯਾ ਤੋਂ ਛਟਕੇ ਸੁਤੰਤ੍ਰ ਪੁਰਖ ਬਣ ਜਾਵੇ ਤਾਂ ‘ਪੁਰਖ ਵਿਸ਼ੇਸ਼ ਯੋਗ ਦਰਸ਼ਨ ਵਿਚ ਪਰਮੇਸ਼ਰ ਦਾ ਨਾਉਂ ‘ਪੁਰਖ ਵਿਸ਼ੇਖ ਹੈ। ਯੋਗ ਦਰਸ਼ਨ ਪ੍ਰਮਾਤਮਾ ਨਾਲ ਮੇਲ ਨਹੀਂ ਸਿਖਾਲਦਾ, ਪਰਆਪੇ ਬਿਰਤੀਆਂ ਨੂੰ ਸੁਨਕਰਕੇ ਨਿਰੁੱਧ ਹੋ ਜਾਣ ਨੂੰ ਜੋਗਕਹਿੰਦਾ ਹੈ। -੧੦੯-

Digitized by Panjab Digital Library | www.panjabdigilib.org

-109-