ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਾਂ। ਇਹ ਝੱਕ ਹੈ। ਤੇ ਜੇ ਸਾਨੂੰ ਸੁਮੱਤ ਹੋਵੇ ਕਿ ਪਰਮੇਸ਼ੁਰ― ਇਕ ਵਯਾਪਕ ਤੇ ਚੇਤਨ ਸ਼ਕਤੀ ਹੈ ਤੇ ਉਹ ਸੁਧੀ ਨੇਕੀ ਹੈ ਤੇ ਉਹ ਪਿਆਰ ਹੈ, ਸਾਨੂੰ ਸਾਡੇ ਕਰਮ ਮਾਰਦੇ ਹਨ, ਉਸ ਦੇ ਨੇੜੇ ਗਿਆਂ ਸਾਨੂੰ ਉਸਦੀ ਠੰਢ, ਪਯਾਰ ਦੀ ਛਾਂ ਮਿਲਦੀ ਹੈ ਤੇ ਆਪਣੇ ਕਰਮਾਂ ਦੇ ਸਾੜ ਠਰਦੇ ਹਨ ਤਦ ਸਾਨੂੰ ਅਰਦਾਸ ਕਰਦਿਆਂ, ਨਾਮ ਜਪਦਿਆਂ, ਗੁਣ ਗਾਉਦਿਆਂ, ਸ਼ੁਕਰ ਕਰਦਿਆਂ ਝੱਕ ਨਹੀਂ ਆਵੇਗਾ । ਸਮਝੇ ਹੋ ?

ਬਸੰਤ ਕੌਰ―ਜੀ ਹਾਂ !ਸੁਆਦ ਆ ਗਿਆ ਹੈ।

ਹਿੰਮਤ ਸਿੰਘ―ਸੋ ਜਦੋ ਅਸੀ" ਉਸਨੂੰ ਪਯਾਰ ਦਾ ਸੋਮਾ ਸਮਝ ਲਿਆ ਤਾਂ ਪਹਿਲਾ ਕਦਮ ਇਹ ਸਿਰੇ ਚੜ੍ਹ ਗਿਆ ਕਿ ਜਨਮ ਮਰਨ ਦੇ ਵਿਛੜੇ ਨੂੰ ਪਰਮੇਸ਼ੁਰ ਦੇ 'ਸਦ-ਬਖਸ਼ਿੰਦ' ਤੇ 'ਸੁਧਾ―ਪਯਾਰ' ਹੋਣ ਦੀ ਢਾਰਸ ਹੋ ਗਈ । ਜਦ ਸਭ ਤੋ” ਪਿਆਰੀ ਚੀਜ਼ ਪਿਆਰੀ ਲਗੀ ਤਦ ਚਿੱਤ ਦੀ ਰੁਚੀ ਉਸ ਦੇ ਚਰਨਾਂ ਵੱਲ ਰੁਖਕਰ ਗਈ ਤੇ ਉਸ ਨਾਲ ਅੱਠ ਪਹਿਰੀ ਦੋ ਲਗਾਉ ਅੰਦਰਲੇ ਦਾ ਹੋ ਗਿਆ । ਇਉ” ਸਮਝੋ ਕਿ ਜਦੋਂ ਸਾਡਾ ਅੰਦਰਲਾ―ਸਾਡਾ ਆਪਾ―ਸਾਂਈਂ' ਦੀ ਯਾਦ (ਪ੍ਯਾਰ) ਦੇ ਲਗਾਉ ਵਿਚ ਰਹਿਣ ਲੱਗ ਪਿਆ ਤਾਂ ਪਰਮੇਸ਼ੁਰ ਜੀ ਨਾਲ ਜਾ ਲੱਗਾ । ਫਿਰ ਪਰਮੇਸ਼ੁਰ ਜੀ ਦੀ ਸੁਖਭਰੀ ਰੌ ਸਾਡੇ ਵਿਚ ਆਉਣ ਲੱਗ ਪਈ । ਅਰਥਾਂਤ ਸਾਡੇ ਪਿਆਰ ਉਪਰ ਉਸਦਾ ਪਿਆਰ ਢੂਰ ਪਿਆ। ਗੁਰੂ ਜੀਦੇ'ਪ੍ਰੇਮ-ਦਰਸ਼ਨ' ਦਾ ਇਹ ਸੂਤਰ ਸੁਣੋਂ ਤੇ ਸਮਝੋਂ :―

'ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥ ਹਰਿ ਨਾਲਿ ਰਹੂ ਤੂ ਮੰਨ ਮੇਰੇ ਦੂਖਸਭਵਿਸਾਰਣਾ ॥ ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥

ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥

ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥'

-114-