ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਮੇਲ ਦੇਂਦੀ ਹੈ, ਤਾਂ ਤੇ ਪਰਮ ਉੱਤਮ ਕੰਮ ਇਹ ਹੈ ਕਿ ਅਪਣੇ ਪਰੇਮ ਦੇ ਪ੍ਰਵਾਹ ਨੂੰ ਜੋ ਜਗਤ (ਦ੍ਰਿਸ਼ਟਮਾਨ) ਵਿਚ ਖਚਿਤ ਹੋਕੇ ਪਰਮੇਸ਼ੁਰ (ਦ੍ਰਿਸ਼ਟਾ) ਤੋਂ ਵਿਛੁੜ ਗਿਆ ਹੈ, ਮੋੜਕੇ ਪਰਮੇਸ਼ੁਰ (ਦ੍ਰਿਸਟਾ) ਵਲ ਲਗਾ ਦੇਈਏ। ਇਹ ਸਾਂਈਂ ਮਿਲਾਪ ਦਾ ਸਿੱਧਾ ਤੇ ਜੀਉਂਦਾ ਸਾਧਨ ਹੈ।

ਬਸੰਤ ਕੌਰ-ਬਹੁਤ ਬਰੀਕ ਗੱਲਾਂ ਹਨ, ਆਪ ਨੇ ਬਹੁਤ ਸਾਫ ਕਰਕੇ ਸਮਝਾਈਆਂ ਹਨ, ਪਰ ਮੇਰੀ ਬੁੱਧੀ ਮੋਟੀ ਹੈ, ਇਸ ਕਰਕੇ ਆਪਨੂੰ ਸੁਣਾ ਲਵਾਂ ਕਿ ਠੀਕ ਸਮਝ ਆਈ ਹੈ ਕਿ ਨਹੀਂ (੧) ਵਾਹਿਗੁਰੂ ਆਪ ਪਰੇਮ ਦਾ ਸਰੂਪ ਹੈ।(੨) ਇਹ ਜੀਵ ਉਸ ਦੀ ਅੰਸ਼ ਹੈ, ਇਸ ਕਰਕੇ ਇਸ ਵਿਚ ਬੀ ਪਰੇਮ ਹੈ; ਪਰ (੩) ਇਸ ਨੇ ਅਪਣੇ ਇਸ ਗੁਣ ਨੂੰ ਦੁਨੀਆਂ ਦੇ ਵਿਚ ਲਾ ਲਿਆ ਹੈ।(੪) ਇਧਰ ਲਗਣ ਕਰਕੇ ਇਸ ਦੇ ਅੰਦਰਲੀ ਪ੍ਯਾਰ ਵਾਲੀ ਤਾਕਤ ਦ੍ਰਿਸ਼ਟਮਾਨ ਦੇ ਪ੍ਯਾਰ ਵਿਚ ਲਗ ਰਹੀ ਹੈ। (੫) ਤੇ ਆਪਣੇ ਕਾਰਨ ਵਾਹਿਗੁਰੂ ਦੇ ਪਰੇਮ ਸਰੂਪ ਤੋਂ ਵਿਛੁੜ ਰਹੀ ਹੈ। (੬) ਹੁਣ ਜੇ ਇਸ ਦੇ ਇਸ ਸੁਭਾਉ ਨੂੰ, ਜੋ ਪੱਠਾ ਹੋ ਗਿਆ ਹੈ, ਫੇਰ ਅਸਲ ਪਾਸੇ ਵਲ ਮੋੜ ਦੇਈਏ ਕਿ ਭੁੱਲ ਵਿਚ ਰਹਿਣ ਦੀ ਥਾਂ-ਨਿਰਾ ਦੁਨੀਆਂ ਦੇ ਮੋਹ ਵਿਚ ਰਹਿਣ ਦੀ ਥਾਂ-ਪਰਮੇਸ਼ੁਰ ਨਾਲ ਪ੍ਯਾਰ ਕਰਨ ਵਿਚ, ਅਰਥਾਤ ਉਸ ਦੀ ‘ਯਾਦ' ਵਿਚ ਲਾ ਦੇਈਏ, ਤਦ ਸੁਭਾਉ ਸਿੱਧਾ ਹੋ ਜਾਵੇਗਾ।

ਜਿਕਰ ਸੰਸਾਰ ਦੀਆਂ ਲੋੜਾਂ ਪੈਣ ਤਦ ਅਸੀਂ ਡਾਢੇ ਉਦਾਸ ਹੁੰਦੇ ਹਾਂ ਤੇ ਉਨ੍ਹਾਂ ਨਮਿੱਤ ਤਰਲੇ ਲੈਂਦੇ ਹਾਂ, ਇਹ ਸਾਡੇ ਮੋਹ ਦੇ ਕਾਰਨ ਸਾਥੋਂ ਜਤਨ ਹੁੰਦੇ ਹਨ। ਜੇ ਅਸੀਂ ਸਤਿਸੰਗੀ ਬੀ ਹੋਈਏ ਤਾਂ ਪ੍ਰਾਥਨਾ ਕਰਦੇ ਹਾਂ ਕਿ ਹੇ ਭਗਵੰਤ ਜੀ! ਮੇਰਾ ਬਾਲ ਰਾਜ਼ੀ ਹੋ ਜਾਏ, ਮੇਰੀ ਭੋਂ ਬਹੁਤੇ ਦਾਣੇ ਦੇਵੇ। ਇਸ ਵਿਚ ਬੀ ਅਸੀਂ ਪਰਮੇਸ਼ੁਰ ਦੇ ਨੇੜੇ ਤਾਂ ਹੋਏ ਪਰ ਓਸ ਨੂੰ ਅਜੇ ਕੁਛ

ਓਪਰਾ ਤੇ ਇਨ੍ਹਾਂ ਚੀਜ਼ਾਂ ਨੂੰ ਕੁਛ ਵਧੇਰੇ ਆਪਣਾ ਜਾਣਕੇ ਉਸ

-123-