ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਨਮਾਂ ਦੇ ਲੱਗੇ ਹੋਏ ਲੋਕ ਇਥੇ ਅਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਤੇ ਪਰੇਮ ਕਰਦੇ ਹਨ। ਇਨ੍ਹਾਂ ਦੇ ਅੰਦਰ ਕੋਈ ਸੋਝੀ ਜੇਹੀ ਹੁੰਦੀ ਹੈ ਜੋ ਮੱਲੋ ਮੱਲੀ ਇਸ ਰਾਹੇ ਪਾਉਂਦੀ ਹੈ। ਕੁਦਰਤ ਦੀ ਸੁੰਦਰਤਾ ਦੇ ਝਲਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦੇਂਦੇ ਹਨ। ਕੁਛ ਘੱਟ ਕਰਨੀ ਵਾਲੇ ਪਿਛੋਂ ਆਉਂਦੇ ਹਨ, ਓਹ ਕਿਸੇ ਠੋਹਕਰ ਨਾਲ, ਕਿਸੇ ਬਹਾਨੇ ਨਾਲ, ਲੱਗ ਪੈਂਦੇ ਹਨ। ਗੁਰ ਸਿੱਖੀ ਵਿਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲਗਦੇ ਹਨ। ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਤੇ ਹੁਣ ਲਾਵਣਾ ਹੈ, ਸੋ ਉਹ ਭਲੇ ਦੇ ਸੰਗ ਤੋਂ ਲੱਗਦੇ ਹਨ, ਜਿਕੂੰ ਐਬ ਕੁਸੰਗ ਨਾਲ ਲੱਗਦੇ ਹਨ ਤਿੱਕ ਸਾਈਂ ਦਾ ਨੇਹੁੰ ਨਹੁੰ ਵਾਲੇ ਸਤਿਸੰਗੀ ਦੀ ਸੰਗਤ ਵਿਚ ਬੈਠਿਆਂ ਲਗਦਾ ਹੈ।

ਬਸੰਤ ਕੌਰ-ਪਰ ਕੋਈ ਸਤਿਸੰਗੀਆਂ ਦੀ ਗੋਸ਼ਟ ਵਿਚ ਬੈਠਣ ਦੀ ਖਿੱਚ ਕੀਓ ਖਾਵੇ?

ਪਤੀ — ਇਹ ਗੱਲ ਆਪਣੇ ਉੱਦਮ ਦੀ ਹੈ, ਪਰ ਅਕਸਰ ਦੁੱਖਾਂ ਦੇ ਹੱਥ ਹੈ। ਸ੍ਰੀ ਗੁਰੂ ਜੀ ਨੇ ਇਸਦਾ ਦਾਰੂ ‘ਦੁਖ' ਭੀ ਲਿਖਿਆ ਹੈ। ਸੰਸਾਰ ਜੜ, ਦੁੱਖ ਰੂਪ ਤੇ ਨਾਸ਼ਮਾਨ ਸਭ ਕਿਸੇ ਨੂੰ ਦਿੱਸਦਾ ਹੈ। ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ, ਜਿਨ੍ਹਾਂ ਵਸਤਾਂ ਨੂੰ ਜੋੜ ਜੋੜ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ। ਤਦੋਂ ਹਾਵਾ ਲਗਦਾ ਹੈ ਕਿ ਹਾਇ ਕੀ ਹੋ ਗਿਆ, ਏਹ ਪਿਆਰ ਕਿੱਥੇ ਗਏ? ਸੰਸਾਰ ਦੇ ਮੋਹ ਵਿਚ ਸੱਟਾਂ ਵਜਦੀਆਂ ਹਨ, ਓਹ ਮਨ ਨੂੰ ਸੋਚ ਪਾਉਂਦੀਆਂ ਹਨ ਕਿ ਇਨ੍ਹਾਂ ਦੁੱਖਾਂ ਦਾ ਕੋਈ ਦਾਰੂ ਹੋਵੇ। ਮਨੁੱਖ ਫੇਰ ਆਪਣੀ ਅਕਲ ਦੇ ਸਾਰੇ ਉਪਰਾਲੇ ਦੇ ਤੇ ਹੀਲੇ ਕਰਦਾ ਹੈ। ਨਾਸ਼ਵਾਨ ਨੇ ਬਿਨਸਣਾ ਹੀ ਹੋਇਆ। ਜਦ ਕੋਈ ਪੇਸ਼ ਨਹੀਂ ਜਾਂਦੀ ਤੇ ਸੱਟਾਂ ਤੇ ਧੱਕੇ ਲਗਦੇ ਹਨ, ਤਦ ਅਖੀਰ ਮਨ ਟੋਲ ਕਰਦਾ ਹੈ ਕਿ ਕਿਤੇ ਹੋਰਖੇ ਹੀ ਨਾ ਸੁਖ ਹੋਵੇ।

-125-