ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨ ਦੇ ਮੋਹ ਦੀਆਂ ਵਾਗਾਂ ਪਰਤਾ ਖਾ ਜਾਂਦੀਆਂ ਹਨ, ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ, ਮੰਦੀਆਂ ਦਾ ਮੰਦ ਦੱਸਕੇ ਮਾੜਾ ਪਨ ਭਾਸ ਜਾਂਦਾ ਹੈ। ਜੀ ਕੁਛ ਮਿੱਠੀ ਮਿੱਠੀ ਉਦਾਸੀ ਵਾਲਾ, ਕੁਛ ਉੱਚਾ ਤੇ ਕੁਛ ਉਮੰਗ ਜੇਹ ਨਾਲ ਭਰਕੇ ਚਾਹਵਾਨ ਹੋ ਜਾਂਦਾ ਹੈ।ਤਦੋਂ ਗੁਰਮੁਖ ਪਰਮੇਸ਼ੁਰ ਦੀ ਯਾਦ ਦੀ ਜਾਚ ਸਿਖਾਲਦੇ ਹਨ।ਜਦੋਂ ਯਾਦ ਅਰਥਾਤ ਸਿਮਰਨ ਦੇ ਸੁਆਦ ਦਾ ਝਲਕਾ ਪੈ ਗਿਆ, ਸਮਝੋ ਕਿ ਪ੍ਰੇਮ ਅੰਦਰ ਵੜ ਗਿਆ, ਇਹ ਪਰੇਮ ‘ਨਾਮ’ ਹੈ, ਯਾਰ ਦਾ ਮੇਲ ਹੈ।

ਬਸੰਤ ਕੌਰ-ਡਾਢਾ ਸਾਫ ਰਸਤਾ ਹੈ, ਪਰ ਗੁਰਮੁਖਾ ਦੀ ਕੀਹ ਪਛਾਣ ਹੈ? ਕੀਹ ਜਾਣੀਏ ਕਈ ਲੱਬ ਵਾਲਾ ਮਿਲ ਪਵੇ ਤੇ ਭੁਲੇਖੇ ਵਿਚ ਪਾ ਦੇਵੋ? ਕਿਉਂਕਿ ਜਿਸ ਨੇ ਸੁਣਿਆਂ ਹੈ, ਪਰ ਡਿੱਠਾ ਨਹੀਂ ਹੈ, ਉਸ ਨੂੰ ਬਗਲਿਆਂ ਤੇ ਹੰਸਾਂ ਦੀ ਪਛਾਣ ਕੀਕੂ ਹੋ ਸਕਦੀ ਹੈ।

ਪਤੀ-ਇਹ ਤਾਂ ਠੀਕ ਹੈ, ਪਰ ਸੋਚ ਲਵੋ, ਸਰੋਵਰਾਂ ਵੱਲੋਂ ਪੌਣ ਠੰਢੀ ਹੀ ਝਲਦੀ ਹੈ, ਭਲਿਆਂ ਦਾ ਪੁਭਾਉ ਭਲਾ ਹੁੰਦਾ ਹੈ।ਫੇਰ ਵਾਹਿਗੁਰੂ ਦਿਆਲ ਮੂਰਤੀ ਹੈ, ਜੋ ਪ੍ਰਾਰਥਨਾ ਕਰਕੇ ਭਾਲ ਕਰੀਏ ਤਾਂ ਪਰਮੇਸ਼ੁਰ ਭਲਿਆਂ ਦਾ ਹੀ ਮੇਲ ਕਰਾਉਂਦਾ ਹੈ। ਫੇਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿਚ ਲਿਖੀ ਹੈ। ਆਪੇ ਵਿਚ ਜੁੜੇ ਹੋਏ ਨੂੰ ਯੋਗੀ ਕਹਿੰਦੇ ਹਨ ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ। ਗੁਰਮੁਖਾਂ ਵਿਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਤੇ ਉਸ ਨਾਲ ਅੰਤਰ ਆਤਮੇ ਸਦਾ ਮੇਲਾ ਹੈ। ਹੋਰ ਗੁਣ ਤਾਂ ਇਸ ਗੁਣ ਦੇ ਲੱਛਣ ਮਾਤ੍ਰ ਹੁੰਦੇ ਹਨ। ਜਿਨੂੰ ਅੱਖਾਂ ਦੀ ਪੀਲੱਤਣ ਰੋਗ ਨਹੀਂ, ਪਰ ਜਿਗਰ ਵਿਚ ਪਿਤਾ ਦਾ ਰੋਗ ਹੋ ਜਾਂਦਾ ਹੈ ਔਰ ਅੱਖਾਂ ਦਾ ਪੀਲਾ ਹੋਣਾ ਤਾਂ ਸੁਤੇ ਹੀ ਹੋ ਜਾਏਗਾ ਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਖਾਏਗਾ।ਸੋ ਗੁਰਮੁਖਾਂ ਦੇ ਅੰਦਰਲੇ

-127-