ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਮ੍ਰਿਤ ਛਕਣ ਨਾਲ।ਅੰਮ੍ਰਿਤ ਛਕ ਕੇ ਰਹਿਣੀ ਰੱਖੀਦੀ ਹੈ,ਬਾਣੀ ਪੜ੍ਹੀ,ਗਾਵੀਂਵੀਚਾਰੀ ਤੇ ਖੋਜੀ ਦੀ ਹੈ।ਮੂਲ ਮੰਤ੍ਰ ਉਚਾਰੀਦਾ ਹੈ, ਗੁਰਮੰਤ੍ਰ ਦਾ ਅਭਯਾਸਕਰੀਦਾ ਹੈ। ਜੇ ਸੁਤੇ ਰੌ ਟਰਪਈ ਤਾਂ ਵਾਹ ਵਾਹ, ਨਹੀਂ ਤਾਂ ਫਿਰ ਨਾਮ ਦੇ ਪਰੇਮੀ ਗੁਰਮੁਖ ਦਾ ਸਤਿਸੰਗ ਕਰੀਦਾ ਹੈ। ਕੀਰਤਨ, ਕਥਾ, ਗੁਰਦੁਆਰੇ, ਬਾਣੀ ਦਾ ਪਾਠ, ਗੁਰਮੁਖ ਦਾ ਸਤਿਸੰਗ ਸਾਰੇ ਸਹਾਇਕ ਹਨ।

ਬਸੰਤ ਕੌਰ-ਭਲਾ ਜੇ ਚਿੱਤ: ਸੰਸਾਰ ਦੇ ਦੁੱਖ ਪਾਕੇ ਇਸ ਤੋਂ ਮੁੜੇ, ਨਾਮ ਅਭਯਾਸ ਕਰੇ, ਸਹਾਇਤਾ ਲਈ ਗੁਰਮੁਖਾਂ ਦਾ ਸਤਿਸੰਗ ਕਰੋ, ਆਪ ਦੇ ਕਹੇ ਮਜਬ, ਓਹ ਰਾਹੇ ਵੀ ਪਾ ਦੇਣ, ਫੇਰ ਤਾਂ ਕਈ ਤੌਖਲਾ ਨਹੀਂ ਹੈ? ਕਿਉਂਕਿ ਮੈਂ ਆਪਣੇ ਵਲ ਵੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ, ਆਪ ਗੁਰਮੁਖ ਹੋ, ਆਪ ਨੇ ਰਸਤੇ ਬੀ ਪਾਇਆ ਹੈ, ਪਰ ਮੈਂ ਫੇਰ ਫੇਰ ਓਸੇ ਹੀ ਅਪਣੇ ਚੱਕਾਂ, ਵਹਿਣਾਂ, ਮਨ ਦੀਆਂ ਲਹਿਰਾਂ ਵਿਚ ਜਾ ਜਾ ਪੈਂਨੀ ਹਾਂ, ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ।

ਹਿੰਮਤ ਸਿੰਘ-ਤੌਖਲਾ ਤਾਂ ਕੋਈ ਨਹੀਂ ਪੈਂਦਾ ਜੇਕਰ ਨੀਯਤ ਰਾਸ ਹੋਵੇ। ਜੇ ਨੀਯਤ ਉਚੇ ਹੋਣ ਦੀ ਹੈ, ਮਨ ਨੇ ਸੇਧ ਸਤਿਗੁਰ ਨਾਨਕ ਦੀ ਧਾਰ ਲਈ ਹੈ ਤਾਂ ਜਿੰਨੀਆਂ ਭੁੱਲਾਂ ਪੈਂਦੀਆਂ ਹਨ ਇਹ ਸਭ ਉੱਨਤੀ ਦੀ ਪੌੜੀ ਦੇ ਡੰਡੇ ਬਣਦੀਆਂ ਹਨ। ਹਰ ਭੁੱਲ ਦੇਖ ਲਿਆਉਂਦੀ ਹੈ। ਹਰ ਦੁੱਖ ਮਨ ਨੂੰ ਮ ਦੇਂਦਾ ਹੈ।ਮਨੁੱਖ ਨੇ ਜੋ ਕੁਝ ਸਿਖਿਆ ਹੈ ਦੁੱਖ ਦੀ ਭੱਠੀ ਵਿਚ ਹੀ ਤਪ ਤਪਕੇ ਸਿੱਖਿਆ ਹੈ।ਸਤਿਸੰਗ ਦਾ ਵਾਧਾ ਹੋਰ ਹੈ ਕਿ ਇਸ ਦੀ ਗੋਸ਼ਟ ਭੁੱਲਣ ਘੱਟ ਦੇਂਦੀ ਹੈ। ਜੇ ਭੁੱਲ ਪਵੇਬੀ ਤਾਂ ਝੱਟ ਕੱਢ ਲੈਂਦੀ ਹੈ, ਇਸੇ ਕਰਕੇ ਗੁਰੂ ਜੀ ਨੇ ਸ਼ੁਭ ਸੰਗਤ ਲਈ ਗੁਰਸਿਖੀ ਵਿਚ ਸਹਿਜਧਾਰੀ ਪ੍ਰੇਮੀਆਂ ਨੂੰ ਬੀ ਬਾਣੀ

ਦਾ ਅਭਿਆਸ ਸਾਂਈਂ ਵਲ ਲਗਣ ਦੀ ਦਾਤ ਮਿਲਦੀ ਹੈ।

-129-