ਬੇਗ ਨੇ ਮਰਹੱਟਿਆਂ ਦੀ ਸ਼ਹਿ ਸਮਝਕੇ ਖਾਲਸੇ ਨੂੰ ਅੱਖ ਦਿਖਾਈ। ਸੋ ਖਾਲਸੇ ਦੀ ਪਹਿਲੀ ਚੜ੍ਹਾਈ ਉਸੇ ਤੇ ਹੋਈ, ਜਿਸ ਵਿਚ ਆਦੀਨਾ ਬੇਗ ਨੇ ਸਿੱਖਾਂ ਤੋਂ ਉਹ ਉੱਲਰਵਾਂ ਧੱਪਾ ਦੋ ਹੀ ਘੰਟੇ ਵਿਚ ਖਾਧਾ ਤੇ ਵੀਹ ਹਜ਼ਾਰ ਜੁਰਮਾਨਾਂ ਦੇ ਕੇ ਸ਼ਰਨ ਮੰਨੀ ਤਾਂ ਖਹਿੜਾ ਛੁੱਟਾ। ਬਾਰਾਂ ਤੇ ਬਨ ਖਾਲਸੇ ਛੱਡ ਦਿਤੇ, ਥਾਂ ਥਾਂ ਕਬਜ਼ੇ ਜਮਾ ਲਏ ਤੇ ਲਗੇ ਰਾਜ ਕਰਨ। ਮੈਨਦਾਬ ਵਿਚ ਵੀ ਭਾਰੀ ਕੱਠ ਹੋ ਗਿਆ ਅਰ ਫੇਰ ਸਰਹਿੰਦ ਨਾਲ ਜੰਗ ਸ਼ੁਰੂ ਹੋ ਗਿਆ। ਇਸ ਜੰਗ ਵਿਚ ਤੋਪਾਂ ਦੇ ਸਾਹਮਣੇ ਖਾਲਸੇ ਨੇ ਪਾਰ ਹੋ ਜਾਣਾ ਸੀ ਕਿ ਆਨੰਦਪੁਰ ਦੇ ਪਹਾੜਾਂ ਤੋਂ ਪਹਾੜਾਂ ਵਿਚ ਲੁਕੇ ਵੀਰਾਂ ਦੇ ਜੱਥੇ ਕਟਕ ਦੀ ਤਰ੍ਹਾਂ ਆ ਉਤਰੇ। ਸਦੀਕਬੇਗ ਹਾਕਮ ਸਰਹਿੰਦ ਨੂੰ ਹਾਰ ਹੋਈ, ਉਸ ਨੇ ਸਿੱਖਾਂ ਦਾ ਸਾਰਾ ਨੁਕਸਾਨ ਭਰਕੇ ਦੋ ਲੱਖ ਰੁਪੱਯਾ ਦੇਕੇ ਸ਼ਰਨ ਮੰਨਕੇ ਸੁਲਹ ਕੀਤੀ ਤੇ ਫੇਰ ਰਾਜ ਕਰਨ ਲੱਗਾ। ਇਸ ਨਿਰਭੈਤਾ ਤੇ ਸੂਰਬੀਰਤਾ ਦੇ ਵਰਤਾਉ ਅੱਗੇ ਪੰਜਾਬ ਵਿਚ ਆਏ ਮਰਹੱਟੇ ਨਾ ਤਾਂ ਮੁਕਾਬਲਾ ਕਰਦੇ ਸਨ ਤੇ ਨਾ ਟੁਰਦੇ ਸਨ, ਚੰਗੇ ਚੰਗੇ ਥਾਂਈਂ ਕਬਜ਼ੇ ਜਮਾਈ ਕੁਛ ਸੋਚਾਂ ਵਿਚ ਬੈਠੇ ਤੱਕਦੇ ਸਨ। ਸਿੱਖਾਂ ਦੀ ਦਲੇਰੀ ਐਥੋਂ ਤੱਕ ਸੀ ਕਿ ਲਾਹੌਰ ਦੀਆਂ ਕੰਧਾਂ ਕੀ ਬਜ਼ਾਰਾਂ ਤੱਕ ਵਿਚ ਆਕੇ ਆਪਣੇ ਖੂਨੀਆਂਨੂੰ ਫੜ ਲੈ ਗਏ ਅਰ ਮਰਹੱਟਿਆਂ ਦੇ ਕਿਲ੍ਹੇ ਤੋਂ ਇਕ ਗੋਲੀ ਤਕ ਨਾਂ ਝੜੀ|
੧੭. ਕਾਂਡ।
ਚੁਪ ਚਾਪ ਰਾਤ ਛਾ ਗਈ, ਲੋਕੀਂ ਨੀਂਦ ਦੀ ਗੋਦ ਵਿਚ ਹਨ। ਜੀ ਨਹੀਂ ਸਰਕਦਾ, ਪੰਛੀ ਨਹੀਂ ਡੋਲਦਾ, ਹਵਾ ਤਕ ਨਹੀਂ ਰੁਮਕਦੀ, ਸਨਾਟਾ ਛਾ ਰਿਹਾ ਹੈ, ਅਕਾਸ਼ ਵਿਚ ਡਲ੍ਹਕ ਡਲ੍ਹਕ ਕਰਦੇ ਤਾਰੇ ਚੁਪ ਚਾਪ ਟੁਰੇ ਜਾ ਰਹੇ ਹਨ।ਕਾਬਲ ਦੇ
--੧੪੬--